JALANDHAR WEATHER

ਸੰਗਰੂਰ ’ਚ ਵੱਖ-ਵੱਖ ਬੈਂਕਾਂ ਦੀਆਂ ਕਰੀਬ 300 ਸ਼ਾਖਾਵਾਂ ਰਹੀਆਂ ਬੰਦ

ਸੰਗਰੂਰ, 27 ਜਨਵਰੀ (ਧੀਰਜ ਪਸੌਰੀਆ)-ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਜਿੱਥੇ ਜਨਤਕ ਬੈਂਕਾ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ, ਉੱਥੇ ਹੀ ਸੰਗਰੂਰ ਦੇ ਸਾਰੇ ਜਨਤਕ ਬੈਂਕ ਇਸ ਹੜਤਾਲ ਕਾਰਨ ਬੰਦ ਰਹੇ ਤੇ ਕੋਈ ਕੰਮਕਾਜ ਨਹੀ ਹੋਇਆ। ਖਰਾਬ ਮੌਸਮ ਦੇ ਬਾਵਜੂਦ ਵੀ ਸੈਂਕੜੇ ਬੈਂਕ ਮੁਲਾਜ਼ਮਾਂ ਨੇ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਵੱਡਾ ਚੌਕ ਮੂਹਰੇ ਮੁਜ਼ਾਹਰਾ ਕੀਤਾ ਤੇ ਬਾਅਦ ’ਚ ਅਗਰਵਾਲ ਧਰਮਸ਼ਾਲਾ ’ਚ ਰੈਲੀ ਕੀਤੀ। ਹੋਰਨਾਂ ਮੰਗਾ ਤੋਂ ਇਲਾਵਾ ਬੈਂਕ ਕਰਮਚਾਰੀ ਬੈਂਕਾਂ ’ਚ ਹਫਤੇ ’ਚ 5 ਦਿਨ ਕੰਮ-ਕਾਜ ਦੀ ਮੰਗ ਕਰ ਰਹੇ ਹਨ।

ਹੜਤਾਲੀ ਬੈਂਕ ਕਰਮਚਾਰੀ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਜਦੋਂ ਇੰਡੀਅਨ ਬੈਂਕ ਐਸੋਸੀਏਸ਼ਨ ਲੰਬਾ ਸਮਾਂ ਪਹਿਲਾਂ ਪੰਜ ਦਿਨਾ ਹਫਤੇ ਦੀ ਮੰਗ ਨੂੰ ਸਵੀਕਾਰ ਕਰ ਚੁੱਕੀ ਹੈ ਤਾਂ ਸਰਕਾਰ ਜਾਣਬੁੱਝ ਕੇ ਆਨਾ-ਕਾਨੀ ਕਿਉਂ ਕਰ ਰਹੀ ਹੈ? ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੈਂਕਾਂ ’ਚ ਦੂਜੇ ਅਤੇ ਚੌਥੇ ਸ਼ਨੀਵਾਰ ਛੁੱਟੀ ਰਹਿੰਦੀ ਪਰ ਬਾਕੀ ਸ਼ਨੀਵਾਰ ਕੰਮ-ਕਾਜੀ ਦਿਨ ਹੁੰਦੇ ਹਨ। ਬੈਂਕ ਕਰਮਚਾਰੀ ਬਾਕੀ ਸ਼ਨੀਵਾਰ ਵੀ ਛੁੱਟੀ ਦੀ ਮੰਗ ਕਰ ਰਹੇ ਹਨ।ਅੱਜ ਦੀ ਹੜਤਾਲ ਕਾਰਨ ਸੰਗਰੂਰ ਜ਼ਿਲ੍ਹੇ ’ਚ ਬੈਂਕਾਂ ਦੀਆਂ ਤਕਰੀਬਨ 300 ਸ਼ਾਖਾਵਾਂ ਬੰਦ ਰਹੀਆਂ ਤੇ 1500 ਦੇ ਕਰੀਬ ਮੁਲਾਜ਼ਮ ਹੜਤਾਲ ’ਤੇ ਰਹੇ। ਅੱਜ ਦੇ ਇਸ ਮੁਜ਼ਾਹਰੇ ਨੂੰ ਬੁਲਾਰਿਆਂ ਵਿਚ ਸਟੇਟ ਬੈਂਕ ਆਫ ਇੰਡੀਆ ਵਲੋਂ ਵਿਕਰਮਜੀਤ ਸਿੰਘ ਜ਼ੋਨਲ ਸਕੱਤਰ, ਰਾਜੀਵ ਵਰਮਾ, ਅਵਤਾਰ ਸਿੰਘ, ਹੇਮੰਤ ਸ਼ਰਮਾ, ਹਰਜਿੰਦਰ ਸਿੰਘ,ਪੰਜਾਬ ਐਂਡ ਸਿੰਧ ਬੈਂਕ ਵਲੋਂ ਮਨਦੀਪ ਕੁਮਾਰ ਜ਼ੋਨਲ ਸਕੱਤਰ, ਕੇਨਰਾ ਬੈਂਕ ਵੱਲੋ ਨਰੇਸ਼ ਕੁਮਾਰ ਖਜ਼ਾਨਚੀ, ਦਵਿੰਦਰ ਕੌਰ ਅਤੇ ਅਜੇ ਕੁਮਾਰ, ਪੰਜਾਬ ਨੈਸ਼ਨਲ ਬੈਂਕ ਵਲੋਂ ਰੋਬਿਨ ਗਰਗ ਅਤੇ ਪੰਜਾਬ ਗ੍ਰਾਮੀਣ ਬੈਂਕ ਵਲੋਂ ਪਾਲੀ ਰਾਮ ਬਾਂਸਲ ਨੇ ਸੰਬੋਧਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ