ਮੁਲਾਜ਼ਮਾਂ ਦੀ ਹੜਤਾਲ ਕਰਕੇ ਸਾਰੇ ਸਰਕਾਰੀ ਬੈਂਕ ਰਹੇ ਬੰਦ, ਲੋਕ ਹੋਏ ਖੱਜਲ ਖਵਾਰ
ਗੁਰੂ ਹਰ ਸਹਾਇ, 27 ਜਨਵਰੀ (ਕਪਿਲ ਕੰਧਾਰੀ)- ਦੇਸ਼ ਭਰ ਦੀਆਂ ਬੈਂਕ ਯੂਨੀਅਨ ਵਲੋਂ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਉਸੇ ਦੇ ਚਲਦਿਆਂ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਅਤੇ ਆਲ ਇੰਡੀਆ ਬੈਂਕ ਆਫਿਸਰਜ਼ ਯੂਨੀਅਨ ਦੇ ਸਾਂਝੇ ਤੌਰ ’ਤੇ ਆਲ ਇੰਡੀਆ ਬੈਂਕ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਚਲਦਿਆਂ ਮੁਲਾਜ਼ਮਾਂ ਦੇ ਹੜਤਾਲ ’ਤੇ ਹੋਣ ਦੇ ਚਲਦਿਆਂ ਗੁਰੂ ਹਰਸਹਾਏ ਦੇ ਸਾਰੇ ਸਰਕਾਰੀ ਬੈਂਕ ਅੱਜ ਬੰਦ ਰਹੇ। ਭਾਵੇਂ ਦੇਸ਼ ਭਰ ਦੀਆਂ ਬੈਂਕ ਯੂਨੀਅਨਾਂ ਵੱਲੋਂ ਇਸ ਹੜਤਾਲ ਸਬੰਧੀ ਪਹਿਲਾਂ ਹੀ ਲੋਕਾਂ ਨੂੰ ਜਾਨੂ ਕਰਵਾਇਆ ਸੀ ਪਰੰਤੂ ਉਸਦੇ ਬਾਵਜੂਦ ਵੀ ਅੱਜ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਲੋਕ ਖੱਜਲ ਖਵਾਰ ਹੁੰਦੇ ਦੇਖੇ ਗਏÍ
ਇਸ ਮੌਕੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਪਹਿਲਾਂ ਹੀ ਬੈਂਕ ਬੰਦ ਹੋਣ ਕਰਕੇ ਉਨ੍ਹਾਂ ਦੇ ਕੰਮਕਾਜ ਨਹੀਂ ਹੋ ਸਕੇ ਅਤੇ ਅੱਜ ਉਹ ਬੈਂਕ ’ਚ ਲੈਣ ਦੇਣ ਕਰਨ ਦੇ ਲਈ ਆਏ ਸਨ ਪਰ ਜਦੋਂ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਅੱਜ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ, ਜਿਸ ਦੇ ਚਲਦਿਆਂ ਬੈਂਕ ਅੱਜ ਵੀ ਬੰਦ ਰਹਿਣਗੇ ਉਧਰ ਇਸ ਸੰਬੰਧੀ ਜਦ ਬੈਂਕ ਮੁਲਾਜ਼ਮ ਨੂੰ ਪੁੱਛਿਆ ਗਿਆ ਕਿ ਅੱਜ ਬੈਂਕ ਬੰਦ ਹੋਣ ਦਾ ਕੀ ਕਾਰਨ ਹੈ ਤਾਂ ਉਨ੍ਹਾਂਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਕਈ ਮੰਗਾਂ ਲਟਕਦੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ’ਚ ਮੁੱਖ ਮੰਗ ਬੈਂਕਾਂ ਦਾ ਆ ਦਿਨਾਂ ਦਾ ਕੰਮਕਾਜੀ ਹਫਤਾ ਲਾਗੂ ਕਰਨਾ, ਤਨਖਾਹ ਸੋਧਣਾ ਤੇ ਕਰਮਚਾਰੀਆਂ ਦੇ ਹੋਰ ਲੰਬਿਤ ਮੁੱਦਿਆਂ ਨੂੰ ਹੱਲ ਕਰਵਾਉਣਾ ਹੈ।
;
;
;
;
;
;
;
;