JALANDHAR WEATHER

ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਫਿਕਰਾਂ 'ਚ ਪਾਏ ਕਿਸਾਨ

 ਕਟਾਰੀਆਂ, 27 ਜਨਵਰੀ ( ਪ੍ਰੇਮੀ ਸੰਧਵਾਂ )-ਸਵੇਰ ਤੋਂ ਹੀ ਰੁਕ ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਪੈਦਾ ਹੋ ਚੁੱਕਾ ਹੈ। ਜਿਸ ਕਾਰਨ ਕਿਸਾਨ ਡੂੰਘੀਆਂ ਸੋਚਾਂ ’ਚ ਡੁੱਬੇ ਹੋਏ ਹਨ।

ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਕਮਲਜੀਤ ਬੰਗਾ, ਮਹਿਲਾ ਕਿਸਾਨ ਆਗੂ ਸਰਪੰਚ ਬਿਮਲਾ ਦੇਵੀ ਬੰਗਾ, ਸਤਵੀਰ ਸਿੰਘ ਪੱਲੀ ਝਿੱਕੀ, ਦਰਵਜੀਤ ਸਿੰਘ ਪੂੰਨੀਆ, ਬਲਦੇਵ ਸਿੰਘ ਮਕਸੂਦਪੁਰ , ਹਰਭਜਨ ਸਿੰਘ ਭਰੋਲੀ, ਗੁਰਬਖਸ਼ ਸਿੰਘ ਭਰੋਲੀ, ਪ੍ਰੇਮ ਸਿੰਘ ਕਲਸੀ ਮਾਸਟਰ ਮਨਜਿੰਦਰ ਸਿੰਘ ਬਾਬਾ ਮੁਖਤਿਆਰ ਸਿੰਘ ਗੁਰੂ ,ਅਮਰੀਕ ਸਿੰਘ ਗੁਰੂ ਸਦਾ ਰਾਮ ਜਖੂ, ਬਲਬੀਰ ਸਿੰਘ ਬਾਲੀ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਪਿਆ ਮੀਂਹ ਤਾਂ ਫਸਲਾਂ ਲਈ ਲਾਭਦਾਇਕ ਸੀ, ਪਰ ਅੱਜ ਸਵੇਰ ਤੋਂ ਰੁਕ ਰੁਕ ਕੇ ਪੈ ਰਹੇ ਭਰਵੇਂ ਮੀਂਹ ਨੇ ਕਿਸਾਨਾਂ ਨੂੰ ਡੂੰਘੀਆਂ ਸੋਚਾਂ ’ਚ ਡੁਬੋ ਦਿੱਤਾ ਹੈ, ਕਿਉਂਕਿ ਨੀਵੇਂ ਥਾਵਾਂ ’ਤੇ ਕਮਾਦ, ਕਣਕ ਅਤੇ ਸਰੋਂ੍ਹ ਦੀਆਂ ਫਸਲਾਂ ’ਚ ਖੜ੍ਹਾ ਮੀਂਹ ਦਾ ਪਾਣੀ ਫਸਲਾਂ ਨੂੰ ਬਰਬਾਦ ਕਰ ਦੇਵੇਗਾ। ਜਿਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਵਿਗੜ ਜਾਵੇਗੀ, ਕਿਉਂਕਿ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦਾ ਝੰਬਿਆ ਕਿਸਾਨ ਤਾਂ ਪਹਿਲਾਂ ਹੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਕਿਸਾਨ ਆਗੂ ਕਮਲਜੀਤ ਬੰਗਾ, ਮਹਿਲਾ ਕਿਸਾਨ ਆਗੂ ਸਰਪੰਚ ਬਿਮਲਾ ਦੇਵੀ ਬੰਗਾ, ਸਤਵੀਰ ਸਿੰਘ ਪੱਲੀ ਝਿੱਕੀ, ਦਰਵਜੀਤ ਸਿੰਘ ਪੂੰਨੀਆ, ਬਲਦੇਵ ਸਿੰਘ ਮਕਸੂਦਪੁਰ, ਹਰਭਜਨ ਸਿੰਘ ਭਰੋਲੀ ਗੁਰਬਖਸ਼ ਸਿੰਘ ਭਰੋਲੀ ਆਦਿ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੱਧ ਵਰਗੀ ਤੇ ਠੇਕੇ ’ਤੇ ਖੇਤੀਬਾੜੀ ਕਰਨ ਵਾਲੇ ਕਿਸਾਨ ਦਾ ਬੇਮੌਸਮੇ ਮੀਂਹ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਪੀੜਿਤ ਕਿਸਾਨਾਂ ਦੀ ਬਾਂਹ ਫੜ ਕੇ ਜ਼ਰੂਰ ਮੁਆਵਜ਼ਾ ਦੇਣ ਬਾਰੇ ਸੋਚਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ