ਬੈਂਕ ਮੁਲਾਜ਼ਮਾਂ ਦੀ ਦੇਸ਼ਵਿਆਪੀ ਹੜਤਾਲ ਦੌਰਾਨ ਮਲੋਟ ਵਿਖੇ ਬੈਂਕਾਂ ਨੂੰ ਲੱਗੇ ਰਹੇ ਤਾਲੇ
ਮਲੋਟ , 27 ਜਨਵਰੀ (ਪਾਟਿਲ)- ਕੇਂਦਰ ਸਰਕਾਰ ਅਤੇ ਆਈ. ਬੀ. ਏ. (ਇੰਡੀਅਨ ਬੈਂਕਸ ਅਸੋਸੀਏਸ਼ਨ) ਵਲੋਂ ਲੰਬੇ ਸਮੇਂ ਤੋਂ ਸਹਿਮਤ ਹੋਣ ਦੇ ਬਾਵਜੂਦ ਅਜੇ ਤੱਕ ਲਾਗੂ ਨਾ ਕੀਤੀ ਗਈ 5-ਡੇ ਬੈਂਕਿੰਗ ਪ੍ਰਣਾਲੀ ਦੀ ਮੰਗ ਨੂੰ ਲੈ ਕੇ ਅੱਜ 27 ਜਨਵਰੀ ਨੂੰ ਦੇਸ਼ ਭਰ ਦੇ ਬੈਂਕ ਮੁਲਾਜ਼ਮ ਹੜਤਾਲ ’ਤੇ ਹਨ। ਸਰਕਾਰੀ, ਨਿੱਜੀ, ਰਾਸ਼ਟਰੀਕ੍ਰਿਤ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਇਸ ਅੰਦੋਲਨ ’ਚ ਹਿੱਸਾ ਲਿਆ।
ਇਸ ਮੌਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਵੱਡੀ ਗਿਣਤੀ ਬੈਂਕ ਕਰਮਚਾਰੀਆਂ ਵਲੋਂ ਪਰਵੀਨ ਵਾਟਸ(S29) ਸਨੀ ਛਾਬੜਾ (ਪੀਐਨਬੀ ) ਨਵਦੀਪ ਸਿੰਘ (ਪੀਐਨਬੀ) ਕੁਲਦੀਪ ਸਿੰਘ (ਐਸਬੀ ਆਈ) ਦਿਨਕਰ ਬਾਂਸਲ , ਮੈਡਮ ਪੂਜਾ ( ਐਸਬੀਆਈ) ਯੂ.ਐਫ.ਬੀ.ਯੂ.ਪੰਜਾਬ ਦੇ ਮੈਂਬਰਾਂ ਦੀ ਅਗਵਾਈ ’ਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਨੈਸ਼ਨਲ ਬੈਂਕ ਮੇਨ ਬਰਾਂਚ ਜੀਟੀ ਰੋਡ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਹੁੰਦੇ ਹੋਏ ਲੋਹਾ ਬਾਜ਼ਾਰ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਨੈਸ਼ਨਲ ਬੈਂਕ ਮੇਨ ਬਰਾਂਚ ਜੀਟੀ ਰੋਡ ਵਿਖੇ ਸਮਾਪਤੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਅਤੇ ਆਈ. ਬੀ. ਏ. ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਜੋਂ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ 12ਵਾਂ ਦੋ ਪੱਖੀ ਸਮਝੌਤਾ ਦਸਤਖ਼ਤ ਕਰਨ ਸਮੇਂ ਆਈ. ਬੀ. ਏ. ਵਲੋਂ 5-ਡੇ ਬੈਂਕਿੰਗ ਦੀ ਮੰਗ ’ਤੇ ਸਪੱਸ਼ਟ ਸਹਿਮਤੀ ਦਿੱਤੀ ਗਈ ਸੀ, ਪਰ ਹੁਣ ਇਸਨੂੰ ਲਾਗੂ ਕਰਨ ’ਚ ਜਾਣ-ਬੁੱਝ ਕੇ ਟਾਲਮਟੋਲ ਕੀਤੀ ਜਾ ਰਹੀ ਹੈ। ਅੰਤ ’ਚ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਅਤੇ ਆਈ. ਬੀ. ਏ. ਨੇ ਤੁਰੰਤ 5-ਡੇ ਬੈਂਕਿੰਗ ਪ੍ਰਣਾਲੀ ਨੂੰ ਲਾਗੂ ਨਾ ਕੀਤਾ ਤਾਂ ਬੈਂਕ ਮੁਲਾਜ਼ਮ ਆਪਣਾ ਅੰਦੋਲਨ ਹੋਰ ਤੇਜ਼ ਅਤੇ ਵਿਸ਼ਾਲ ਕਰਨ ਲਈ ਮਜਬੂਰ ਹੋਣਗੇ।
;
;
;
;
;
;
;
;