ਕਾਰ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
ਹੰਡਿਆਇਆ, 27 ਜਨਵਰੀ (ਗੁਰਜੀਤ ਸਿੰਘ ਖੁੱਡੀ)- ਹੰਡਿਆਇਆ ਤੋ ਗੁਰ ਅੜੀਸਰ ਸਾਹਿਬ ਨੂੰ ਜਾ ਰਹੇ ਸਾਈਕਲ ਸਵਾਰ ਵਿਚ ਪਿੱਛੋਂ ਕਾਰ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਹੈ l ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਕੀਤ ਸਿੰਘ (70) ਪੁੱਤਰ ਅਰਜਨ ਸਿੰਘ ਵਾਸੀ ਸਲਾਨੀ ਪੱਤੀ ਹੰਡਿਆਇਆ ਸਾਈਕਲ ਉਤੇ ਸਵਾਰ ਹੋ ਕੇ ਗੁ. ਅੜੀਸਰ ਸਾਹਿਬ ਪਿੰਡ ਕੋਠੇ ਚੂੰਘਾ ਨੂੰ ਜਾ ਰਿਹਾ ਸੀ, ਤਾ ਪਿੱਛੋਂ ਕਿਸੇ ਅਣਪਛਾਤੀ ਕਾਰ ਨੇ ਫੇਟ ਮਾਰੀ l ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ l ਉਸਨੂੰ ਇਲਾਜ ਲਈ ਬੀ. ਐਮ. ਸੀ. ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ l ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ l ਤਫਤੀਸ਼ੀ ਅਫਸਰ ਹੌਲਦਾਰ ਜਗਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਿਸ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ l ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਾਇਆ ਗਿਆ ਹੈl ਕਾਰਵਾਈ ਕਰਨ ਉਪਰੰਤ ਵਾਰਿਸਾਂ ਹਵਾਲੇ ਕੀਤੀ ਜਾਵੇਗੀ l
;
;
;
;
;
;
;
;