ਧੁੰਦ ਕਾਰਨ ਦੋ ਕਾਰਾਂ ਦੀ ਟੱਕਰ ’ਚ ਮਹਿਲਾ ਦੀ ਮੌਤ, 4 ਗੰਭੀਰ ਜ਼ਖਮੀ
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਸਵੇਰੇ ਸੰਘਣੀ ਧੁੰਦ ਕਾਰਨ ਉੱਪ ਮੰਡਲ ਦੇ ਪਿੰਡ ਜੀਵਨ ਸਿੰਘ ਵਾਲਾ ਦੀ ਡਰੇਨ ਕੋਲ ਬਠਿੰਡਾ ਤਲਵੰਡੀ ਸਾਬੋ ਹਾਈਵੇ ’ਤੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਮਾਈਕਰਾ ਕਾਰ ਸਵਾਰ ਤਲਵੰਡੀ ਸਾਬੋ ਦੇ ਇਕ ਪਰਿਵਾਰ ’ਚੋਂ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਦੀ ਮੌਤ ਹੋ ਜਾਣ ਜਦੋਂਕਿ ਉਸਦੇ ਬੇਟੇ ਅਤੇ ਬੇਟੀ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦਾ ਪਰਿਵਾਰ ਫਿਰੋਜ਼ਪੁਰ ਵੱਲ ਇਕ ਰਿਸ਼ਤੇਦਾਰੀ ਦੇ ਵਿਆਹ ’ਚ ਸ਼ਾਮਿਲ ਹੋਣ ਆਪਣੀ ਮਾਈਕਰਾ ਕਾਰ ’ਤੇ ਜਾ ਰਿਹਾ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਪੁਲ ਕੋਲ ਸੰਘਣੀ ਧੁੰਦ ਕਾਰਣ ਸਾਹਮਣੇ ਤੋਂ ਤੇਜ਼ ਰਫਤਾਰ ਆ ਰਹੀ ਇਕ ਹੌਂਡਾ ਗੱਡੀ ਨਾਲ ਉਸਦੀ ਸਿੱਧੀ ਟੱਕਰ ਹੋ ਗਈ, ਜਿਸ ’ਚ ਦੋਵਾਂ ਕਾਰਾਂ ’ਚ ਸਵਾਰ ਕੁੱਲ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ ਤੇ ਫੇਰ ਬਠਿੰਡਾ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਅਮਰਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਉਸਦੀ ਬੇਟੀ ਨੂੰ ਗੰਭੀਰ ਹਾਲਤ ਕਾਰਨ ਏਮਜ਼ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦਾ ਬੇਟਾ ਤਲਵੰਡੀ ਸਾਬੋ ਹਸਪਤਾਲ ਜ਼ੇਰੇ ਇਲਾਜ ਹੈ। ਹਾਦਸੇ ’ਚ ਹੌਂਡਾ ਗੱਡੀ ਚਾਲਕ ਗੁਰਜੰਟ ਸਿੰਘ ਵਾਸੀ ਕੋਟਕਪੂਰਾ ਵੀ ਜ਼ਖਮੀ ਹੋਇਆ।ਤਲਵੰਡੀ ਸਾਬੋ ਪੁਲਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
;
;
;
;
;
;
;
;