JALANDHAR WEATHER

ਮੈਂ ਹੈਰਾਨ ਹਾਂ ਵਿਰੋਧੀ ਧਿਰ ਗੱਲ ਹੀ ਨਹੀਂ ਸੁਣਦੀ- ਰਵਨੀਤ ਸਿੰਘ ਬਿੱਟੂ

ਨਵੀਂ ਦਿੱਲੀ, 28 ਜਨਵਰੀ (ਏ.ਐਨ.ਆਈ.)- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਜਟ ਸੈਸ਼ਨ 2026 ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਵਿਰੋਧੀਆਂ ਉਤੇ ਹਮਲਾ ਬੋਲਿਆ ਹੈ।

ਉਨ੍ਹਾਂ ਰਾਸ਼ਟਰਪਤੀ ਦੇ ਭਾਸ਼ਣ 'ਤੇ ਕਿਹਾ, "ਮੈਨੂੰ ਹੈਰਾਨੀ ਹੈ ਕਿ ਵਿਰੋਧੀ ਧਿਰ ਸੁਣਦੀ ਵੀ ਨਹੀਂ ਹੈ। ਰਾਸ਼ਟਰਪਤੀ ਸਾਰਿਆਂ ਦੀ ਹੈ। ਤੁਹਾਨੂੰ ਘੱਟੋ-ਘੱਟ ਉਹ ਕੀ ਕਹਿ ਰਹੀ ਹੈ, ਉਹ ਤਾਂ ਸੁਣਨਾ ਚਾਹੀਦਾ ਹੈ। ਰਾਸ਼ਟਰਪਤੀ ਮਹਾਨ ਗੁਰੂਆਂ, ਮਹਾਨ ਸੰਤਾਂ ਅਤੇ ਲੋਕਾਂ ਬਾਰੇ ਗੱਲ ਕਰ ਰਹੇ ਸਨ, ਪਰ ਮੈਨੂੰ ਦੁੱਖ ਹੋਇਆ ਕਿ ਕੋਈ ਵੀ (ਵਿਰੋਧੀ ਧਿਰ ਵਿਚ) ਨਹੀਂ ਸੁਣ ਰਿਹਾ ਸੀ। ਜਦੋਂ ਰਾਸ਼ਟਰਪਤੀ ਬੋਲ ਰਹੇ ਸਨ, ਤਾਂ ਸਾਰੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਅਤੇ ਇਸਦੇ ਗਠਜੋੜ ਭਾਈਵਾਲਾਂ ਦੇ ਵਤੀਰੇ ਤੋਂ ਬਾਅਦ, ਉਨ੍ਹਾਂ ਦੀ ਜਨਤਾ ਵਿਚ ਕੋਈ ਜਗ੍ਹਾ ਨਹੀਂ ਰਹੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ