ਨਗਰ ਪੰਚਾਇਤ ਬੱਧਨੀ ਕਲਾਂ ਦੀ ਜ਼ਮੀਨ ਦਾ ਚੱਲ ਰਿਹਾ ਰੇੜਕਾ ਵਧਿਆ
ਬੱਧਨੀ ਕਲਾਂ, (ਮੋਗਾ), 28 ਜਨਵਰੀ (ਸੰਜੀਵ ਕੋਛੜ)- ਨਗਰ ਪੰਚਾਇਤ ਬੱਧਨੀ ਕਲਾਂ ਦੀ ਜ਼ਮੀਨ ਦਾ ਚੱਲ ਰਿਹਾ ਰੇੜਕਾ ਇਸ ਹੱਦ ਤੱਕ ਵੱਧ ਗਿਆ, ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਨੇ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਆ ਕੇ ਧਰਨਾ ਲਗਾ ਲਿਆ। ਉਨ੍ਹਾਂ ਨੇ ਗੇਟ ਬੰਦ ਕਰਦਿਆਂ ਅੰਦਰ ਚੱਲ ਰਹੀ ਕੌਂਸਲਰਾਂ ਦੀ ਮੀਟਿੰਗ ਵਿਚ ਕੌਂਸਲਰਾਂ ਨੂੰ ਅੰਦਰ ਬੰਦੀ ਬਣਾ ਲਿਆ।
ਇਥੇ ਇਹ ਵੀ ਪਤਾ ਲੱਗਾ ਹੈ ਕਿ ਮੋਗਾ ਨਗਰ ਨਿਗਮ ਦੇ ਮੇਅਰ ਪ੍ਰਵੀਨ ਸ਼ਰਮਾ ਅਤੇ ਉਨ੍ਹਾਂ ਦੇ ਹੋਰ ਕੁਝ ਸਾਥੀ, ਜੋ ਕਿ ਇਥੇ ਜ਼ਮੀਨ ਦਾ ਰੇਟ ਤੈਅ ਕਰਨ ਆਏ ਸੀ, ਉਨ੍ਹਾਂ ਨੂੰ ਵੀ ਜਥੇਬੰਦੀਆਂ ਨੇ ਅੰਦਰ ਬੰਦੀ ਬਣਾ ਕੇ ਰੱਖ ਲਿਆ ਹੈ।
;
;
;
;
;
;
;
;