JALANDHAR WEATHER

ਮੁੰਬਈ ’ਚ ਸੁਰੱਖਿਅਤ ਮਿਲੀ ਡੱਬਵਾਲੀ ਦੀ ਲਾਪਤਾ ਰੋਹਿਣੀ

ਡੱਬਵਾਲੀ, 28 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪਿਛਲੇ ਇਕ ਹਫ਼ਤੇ ਤੋਂ ਵਾਲਮੀਕ ਚੌਕ ਤੋਂ ਸ਼ੱਕੀ ਹਾਲਾਤਾਂ ’ਚ ਲਾਪਤਾ ਹੋਈ 15 ਸਾਲਾ ਲੜਕੀ ਰੋਹਿਣੀ ਅੱਜ ਮੁੰਬਈ ’ਚ ਸੁਰੱਖਿਅਤ ਮਿਲ ਗਈ ਹੈ। ਮਹਾਰਾਸ਼ਟਰ ਪੁਲਿਸ ਨੇ ਉਸ ਨੂੰ ਮੁੰਬਈ ਰੇਲਵੇ ਸਟੇਸ਼ਨ ’ਤੇ ਇਕੱਲੀ ਘੁੰਮਦਿਆਂ ਬਰਾਮਦ ਕੀਤਾ, ਜਿਸ ਉਪਰੰਤ ਉਸ ਨੂੰ ਉੱਥੇ ਦੀ ਇਕ ਸੰਸਥਾ ਦੇ ਕੋਲ ਸੁਰੱਖਿਤ ਰੱਖਿਆ ਗਿਆ ਹੈ। ਰੋਹਿਣੀ ਦੇ ਸਹੀ-ਸਲਾਮਤ ਮਿਲਣ ਦੀ ਖ਼ਬਰ ਨਾਲ ਡੱਬਵਾਲੀ ਪੁਲਿਸ ਅਤੇ ਪਿਛਲੇ ਕਈ ਦਿਨਾਂ ਤੋਂ ਤਣਾਅ ’ਚ ਜਿਉਂ ਰਹੇ ਪਰਿਵਾਰਿਕ ਮੈਂਬਰਾਂ ਨੇ ਸੁੱਖ ਦੀ ਸਾਹ ਲਈ ਹੈ।

ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਰੋਹਿਣੀ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਸੀ। ਇਸੇ ਦੌਰਾਨ ਪਰਿਵਾਰ ਨੂੰ ਘਰ ’ਚੋਂ ਰੋਹਿਣੀ ਦੇ ਬੈਗ ’ਚੋਂ ਇਕ ਸ਼ੱਕੀ ਨਕਸ਼ਾ ਵੀ ਮਿਲਿਆ ਸੀ, ਜਿਸ ’ਚ ਸ਼ਾਰਟ ਕੋਡ ਰਾਹੀਂ ਭੱਜਣ ਦਾ ਪੂਰਾ ਖ਼ਾਕਾ ਤਿਆਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਜਾਂਚ ਤੋਂ ਬਾਅਦ ਨਕਸ਼ੇ ’ਚ ਛੁਪੀ ਜਾਣਕਾਰੀ ਕਾਫ਼ੀ ਹੱਦ ਤੱਕ ਸਹੀ ਸਾਬਤ ਹੋਈ ਹੈ। ਦੱਸਿਆ ਗਿਆ ਹੈ ਕਿ ਸ਼ਾਰਟ ਕੋਡ ’ਚ ਰੇਲ ਗੱਡੀ ਦੇ ਸਮੇਂ ਅਤੇ ਰਾਹਾਂ ਦੀ ਜਾਣਕਾਰੀ ਦਰਜ ਸੀ। ਰੋਹਿਣੀ ਦੀ ਕਾਲ ਡੀਟੇਲ ਆਦਿ ਤੋਂ ਇਹ ਵੀ ਸਾਹਮਣੇ ਆਇਆ ਕਿ ਉਹ ਕਿਸੇ ਨਾਈਜੀਰੀਅਨ ਅਤੇ ਇਕ ਹੋਰ ਨੌਜਵਾਨ ਕੁੜੀ ਦੇ ਮੋਬਾਈਲ ਨੰਬਰਾਂ ਦੇ ਸੰਪਰਕ ’ਚ ਸੀ।

ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਡੱਬਵਾਲੀ ਦੇ ਐੱਸਪੀ ਨਿਕਿਤਾ ਖੱਟਰ ਨੇ ਐੱਸਆਈਟੀ ਦਾ ਗਠਨ ਕੀਤਾ ਸੀ। ਤਾਜ਼ਾ ਜਾਣਕਾਰੀ ਮੁਤਾਬਕ ਡਬਵਾਲੀ ਪੁਲਿਸ ਦੀ ਵਿਸ਼ੇਸ਼ ਟੀਮ ਰੋਹਿਣੀ ਨੂੰ ਵਾਪਸ ਲਿਆਉਣ ਲਈ ਮੁੰਬਈ ਪਹੁੰਚ ਰਹੀ ਹੈ ਅਤੇ ਕਰੀਬ ਦੋ ਘੰਟੇ ਪਹਿਲਾਂ ਪੁਲਿਸ ਟੀਮ ਲੜਕੀ ਤੋਂ ਮਹਿਜ਼ 500 ਕਿਲੋਮੀਟਰ ਦੀ ਦੂਰੀ ’ਤੇ ਸੀ। ਡੱਬਵਾਲੀ ਦੇ ਐੱਸਪੀ ਨਿਕਿਤਾ ਖੱਟਰ ਨੇ ਮੁੰਬਈ ’ਚ ਰੋਹਿਣੀ ਦੇ ਮਿਲਣ ਦੀ ਅਧਿਕਾਰਿਕ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਟੀਮ ਛੇਤੀ ਹੀ ਉਸ ਨੂੰ ਲੈ ਕੇ ਡੱਬਵਾਲੀ ਪੁੱਜੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ