ਕੋਲੰਬੀਆ ’ਚ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋਇਆ ਜਹਾਜ਼, 15 ਦੀ ਮੌਤ
ਕੋਲੰਬੀਆ, 29 ਜਨਵਰੀ- ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੀਤੇ ਦਿਨ ਉੱਤਰ-ਪੂਰਬੀ ਕੋਲੰਬੀਆ ਦੇ ਨੌਰਟ ਡੇ ਸੈਂਟੇਂਡਰ ਸੂਬੇ ਦੇ ਇਕ ਪੇਂਡੂ ਖੇਤਰ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 15 ਲੋਕ ਮਾਰੇ ਗਏ। ਇਹ ਜਹਾਜ਼ ਸਰਕਾਰੀ ਏਅਰਲਾਈਨ ਸੈਟੇਨਾ ਦਾ ਸੀ। ਸਥਾਨਕ ਲੋਕਾਂ ਅਨੁਸਾਰ ਜਹਾਜ਼ ਕੁਆਰਾਸਿਕਾ ਨਾਮਕ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਯਾਤਰੀਆਂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਤੁਰੰਤ ਇਕ ਬਚਾਅ ਟੀਮ ਭੇਜੀ ਗਈ। ਹਾਲਾਂਕਿ ਜਦੋਂ ਟੀਮ ਮੌਕੇ 'ਤੇ ਪਹੁੰਚੀ, ਤਾਂ ਕੋਲੰਬੀਆ ਦੇ ਆਵਾਜਾਈ ਮੰਤਰਾਲੇ ਨੇ ਦੱਸਿਆ ਕਿ ਕੋਈ ਵੀ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਹਾਦਸੇ ਵਿਚ ਨਹੀਂ ਬਚਿਆ।
ਰਿਪੋਰਟਾਂ ਦੇ ਅਨੁਸਾਰ ਜਹਾਜ਼ ਨੇ ਸਵੇਰੇ 11:42 ਵਜੇ ਕੁਕੁਟਾ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਪਹਾੜੀ ਸ਼ਹਿਰ ਓਕਾਨਿਆ ਜਾ ਰਿਹਾ ਸੀ। ਟੇਕਆਫ ਤੋਂ ਕੁਝ ਮਿੰਟ ਬਾਅਦ ਜਹਾਜ਼ ਦਾ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ। ਘਟਨਾ ਦੇ ਸਮੇਂ ਜਹਾਜ਼ ਵਿਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਵਿਚ ਦੋ ਚਾਲਕ ਦਲ ਦੇ ਮੈਂਬਰ ਅਤੇ 13 ਯਾਤਰੀ ਸ਼ਾਮਿਲ ਸਨ।
ਜਾਣਕਾਰੀ ਅਨੁਸਾਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰਨਗੀਆਂ ਕਿ ਕੀ ਇਹ ਤਕਨੀਕੀ ਨੁਕਸ ਸੀ, ਮੌਸਮ ਦੀ ਖ਼ਰਾਬੀ ਸੀ ਜਾਂ ਕੋਈ ਹੋਰ ਕਾਰਨ ਸੀ।
;
;
;
;
;
;
;
;