JALANDHAR WEATHER

ਬੀ.ਐਸ.ਐਫ਼. ਵਲੋਂ ਪਾਕਿਸਤਾਨੀ ਤਸਕਰ ਢੇਰ, ਭਾਰਤ ਅੰਦਰ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼

ਡੇਰਾ ਬਾਬਾ ਨਾਨਕ, 29 ਜਨਵਰੀ (ਹੀਰਾ ਸਿੰਘ ਮਾਂਗਟ)- ਅੱਜ ਸਵੇਰੇ ਡੇਰਾ ਬਾਬਾ ਨਾਨਕ ਨਜ਼ਦੀਕ ਪੈਂਦੀ ਅੰਤਰਰਾਸ਼ਟਰੀ ਸਰਹੱਦ ਘਣੀਏ ਕੇ ਬੇਟ ਵਿਖੇ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਘੁਸਪੈਠੀਆਂ ਨੂੰ ਬੀ.ਐਸ.ਐਫ਼. ’ਤੇ ਜਵਾਨਾਂ ਵਲੋਂ ਗੋਲੀਆਂ ਮਾਰ ਕੇ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਦੀ 113 ਬਟਾਲੀਅਨ ਦੀ ਬੀ.ਓ.ਪੀ. ਘਣੀਆ ਕੇ ਬੇਟ ਦੇ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ ’ਤੇ ਬੀ.ਐਸ.ਐਫ਼. ਦੇ ਚੌਕਸ ਜਵਾਨਾਂ ਵਲੋਂ ਭਾਰਤ ਪਾਕਿ ਆਈ.ਈ.ਬੀ. ਪਾਰ ਕਰਕੇ ਭਾਰਤੀ ਖੇਤਰ ਵਿਚ ਪ੍ਰਵੇਸ਼ ਕੀਤੇ ਘੁਸਪੈਠੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਅਤੇ ਬੀ.ਐਸ.ਐਫ਼.ਵਲੋਂ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ