ਪੰਜ ਤੱਤਾਂ ’ਚ ਵਿਲੀਨ ਹੋਏ ਅਜੀਤ ਪਵਾਰ, ਦੋਵਾਂ ਪੁੱਤਰਾਂ ਨੇ ਦਿੱਤੀ ਅਗਨੀ
ਮਹਾਰਾਸ਼ਟਰ, 29 ਜਨਵਰੀ - ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਬਾਰਾਮਤੀ ਦੇ ਕਾਟੇਵਾੜੀ ਸਥਿਤ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਦੋਵਾਂ ਪੁੱਤਰਾਂ ਪਾਰਥ ਅਤੇ ਜੈ ਪਵਾਰ ਨੇ ਚਿਤਾ ਨੂੰ ਅਗਨੀ ਦਿੱਤੀ। ਪਤਨੀ ਸੁਨੇਤਰਾ ਪਵਾਰ ਨੇ ਆਪਣੇ ਪਤੀ ਦੀ ਦੇਹ 'ਤੇ ਗੰਗਾ ਜਲ ਪਾ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ, ਸੁਪ੍ਰਿਆ ਸੁਲੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।
ਅੰਤਿਮ ਸੰਸਕਾਰ ਵਿਚ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੇ ਲੋਕ ਸ਼ਾਮਿਲ ਹੋਏ। ਸਮਰਥਕ ਬਾਈਕ, ਟਰੈਕਟਰ-ਟਰਾਲੀਆਂ ਅਤੇ ਬੱਸਾਂ 'ਤੇ ਪਹੁੰਚੇ। ਅੰਤਿਮ ਸੰਸਕਾਰ ਇਕ ਤੋਂ ਦੋ ਕਿਲੋਮੀਟਰ ਦੀ ਦੂਰੀ ਤੱਕ ਫੈਲਿਆ ਹੋਇਆ ਸੀ।
;
;
;
;
;
;
;
;