JALANDHAR WEATHER

ਮਾਮਲਾ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ: ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਪੁੱਜੀ ਸਿੱਟ ਦੀ ਟੀਮ, ਜਾਂਚ ਸ਼ੁਰੂ

 ਚੰਡੀਗੜ੍ਹ, 29 ਜਨਵਰੀ- ਸ਼੍ਰੋਮਣੀ ਕਮੇਟੀ ਦੇ ਉਪ ਦਫਤਰ ਵਿਖੇ 328 ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੀ ਇਕ ਜਾਂਚ ਟੀਮ ਵੀਰਵਾਰ ਦੁਪਹਿਰ ਨੂੰ ਕਰੀਬ 1:52 ਵਜੇ ਪਹੁੰਚ ਚੁੱਕੀ ਹੈ। ਇਸ ਮੌਕੇ ਐਸ.ਪੀ. ਗੁਰਬੰਤ ਸਿੰਘ ਦੀ ਅਗਵਾਈ ’ਚ ਜਾਂਚ ਟੀਮ ਕਈ ਬੈਗ, ਫੋਟੋ ਕਾਪੀ ਤੇ ਪ੍ਰਿੰਟਿੰਗ ਮਸ਼ੀਨ ਆਦੀ ਸਾਮਾਨ ਲੈ ਕੇ ਪਹੁੰਚੀ ਹੈ। ਇਸ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚ ਚੁੱਕੇ ਹਨ। ਜਾਂਚ ਟੀਮ ਸ਼੍ਰੋਮਣੀ ਕਮੇਟੀ ਦੇ ਦਫਤਰ ਅੰਦਰ ਦਾਖਲ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਗੱਲਬਾਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਜਾਰੀ ਹੈ। ਏ.ਆਈ.ਜੀ. ਜਗਤਪ੍ਰੀਤ ਸਿੰਘ ਜੋ ਕਿ ਸਿੱਟ ਦੇ ਮੁਖੀ ਹਨ, ਉਹ ਵੀ ਇੱਥੇ ਪਹੁੰਚੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ