ਮੈਡੀਕਲ ਦੀ ਦੁਕਾਨ ਤੋਂ ਨਸ਼ੀਲੀਆਂ ਦਵਾਈਆਂ ਦਾ ਜ਼ਖ਼ੀਰਾ ਬਰਾਮਦ, ਦੁਕਾਨਦਾਰ ਪੁਲਿਸ ਅੜਿੱਕੇ
ਮਾਛੀਵਾੜਾ ਸਾਹਿਬ (ਲੁਧਿਆਣਾ) 29 ਜਨਵਰੀ (ਮਨੋਜ ਕੁਮਾਰ)- ਸਥਾਨਕ ਸਿਵਲ ਹਸਪਤਾਲ ਤੋਂ ਮਹਿਜ ਕੁਝ ਕਦਮਾਂ ਦੀ ਦੂਰੀ ’ਤੇ ਪੈਂਦੀ ਮੈਡੀਕਲ ਦੀ ਇਕ ਦੁਕਾਨ ’ਤੇ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਇਸ ਟੀਮ ਦੀ ਅਗਵਾਈ ਡੀ. ਐਸ. ਪੀ. ਸਮਰਾਲਾ ਤਰਲੋਚਨ ਸਿੰਘ ਦੀ ਟੀਮ ਨੇ ਕੀਤੀ। ਡਰੱਗ ਇੰਸਪੈਕਟਰ ਅਮਰਜੀਤ ਸਿੰਘ ਅਨੁਸਾਰ ਇਨ੍ਹਾਂ ਨਸ਼ੀਲੀ ਦਵਾਈਆਂ ਵਿਚ 1000 ਗੋਲੀਆਂ ਤੇ 2695 ਕੈਪਸੂਲ ਸ਼ਾਮਿਲ ਹਨ। ਫਿਲਹਾਲ ਦੁਕਾਨਦਾਰ ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਿੱਠੇਵਾਲ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;