JALANDHAR WEATHER

ਜਲੰਧਰ ਫਗਵਾੜਾ ਬੰਦ ਕਰਨ ਨਹੀਂ ਪਹੁੰਚੇ ਕਿਸਾਨ

ਜਲੰਧਰ ਛਾਉਣੀ, 2 ਫਰਵਰੀ (ਪਵਨ ਖਰਬੰਦਾ)-ਜਲੰਧਰ ਛਾਉਣੀ ਦੇ ਜਮਸ਼ੇਰ ਖੇਤਰ ’ਚ ਲਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਵਲੋਂ ਜਲੰਧਰ ਫਗਵਾੜਾ ਹਾਈਵੇ ਨੂੰ 12 ਵਜੇ ਤੋਂ ਬੰਦ ਕਰਨ ਦੇ ਦਿੱਤੇ ਗਏ ਸੱਦੇ ਤੋਂ ਬਾਅਦ ਇਕ ਘੰਟੇ ਤੱਕ ਉਕਤ ਜਥੇਬੰਦੀ ਦਾ ਕੋਈ ਵੀ ਕਿਸਾਨ ਆਗੂ ਮੌਕੇ ’ਤੇ ਨਹੀਂ ਪਹੁੰਚਿਆ ਤੇ ਨਾ ਹੀ ਕਿਸਾਨਾਂ ਵਲੋਂ ਧਰਨਾ ਸ਼ੁਰੂ ਕੀਤਾ ਜਾ ਸਕਿਆ ਹੈ। ਧਰਨੇ ਦੀ ਸੂਚਨਾ ’ਤੇ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸਖ਼ਤੀ ਦਾ ਮਾਹੌਲ ਹੈ। ਪੁਲਿਸ ਦੀ ਕਰਗੁਜ਼ਾਰੀ ਕਾਰਨ ਜਲੰਧਰ ਫਗਵਾੜਾ ਹਾਈਵੇ ਸੁਚਾਰੁ ਢੰਗ ਨਾਲ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ