ਹੰਗਾਮੇ ਤੋਂ ਬਾਅਦ ਲੋਕ ਸਭਾ ਸਪੀਕਰ ਨੇ 4 ਵਜੇ ਤੱਕ ਮੁਲਤਵੀ ਕੀਤੀ ਸਦਨ ਦੀ ਕਾਰਵਾਈ
ਨਵੀਂ ਦਿੱਲੀ, 2 ਫਰਵਰੀ - ਰਾਹੁਲ ਗਾਂਧੀ ਦੇ ਬਿਆਨ 'ਤੇ ਹੰਗਾਮੇ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਹਾਨੂੰ ਸਦਨ ਵਿਚ ਉਨ੍ਹਾਂ ਤੱਥਾਂ 'ਤੇ ਬੋਲਣਾ ਚਾਹੀਦਾ ਹੈ ਜੋ ਰਾਸ਼ਟਰੀ ਹਿੱਤ ਵਿਚ ਹਨ।
ਕਿਰਨ ਰਿਜੀਜੂ ਨੇ ਕਿਹਾ ਕਿ ਤੁਸੀਂ ਵਾਰ-ਵਾਰ ਉਹ ਗੱਲਾਂ ਕਹਿ ਰਹੇ ਹੋ ਜੋ ਪ੍ਰਮਾਣਿਕ ਨਹੀਂ ਹਨ। ਤੁਸੀਂ ਫੌਜ ਨੂੰ ਨੀਵਾਂ ਦਿਖਾ ਰਹੇ ਹੋ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਕ ਬੁਨਿਆਦੀ ਮੁੱਦਾ ਚੁੱਕ ਰਿਹਾ ਸੀ, ਜੋ ਕਿ ਚੀਨ-ਭਾਰਤ ਸੰਬੰਧਾਂ ਬਾਰੇ ਸੀ। ਮੈਂ ਉਹ ਹੀ ਕਹਿਣਾ ਚਾਹੁੰਦਾ ਸੀ ਜੋ ਨਰਵਾਣੇ ਜੀ ਨੇ ਕਿਹਾ ਸੀ। ਇਸ ਤੋਂ ਬਾਅਦ ਕਿਰੇਨ ਰਿਜੀਜੂ ਨੇ ਟੋਕਦੇ ਹੋਏ ਕਿਹਾ ਕਿ ਤੁਸੀਂ ਦੁਬਾਰਾ ਉਹੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ। ਕਹਿਣ ਲਈ ਹੋਰ ਵੀ ਗੱਲਾਂ ਹਨ।
;
;
;
;
;
;
;
;