ਕੇਂਦਰ ਸਰਕਾਰ ਨੇ ਰੁਜ਼ਗਾਰ ਯੋਜਨਾਵਾਂ ਲਈ ਬੰਦ ਕੀਤੀ ਫੰਡਿੰਗ -ਮਮਤਾ ਬੈਨਰਜੀ
ਕੋਲਕਾਤਾ, 5 ਫਰਵਰੀ (ਏ.ਐਨ.ਆਈ.)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਅਸੀਂ 100 ਦਿਨਾਂ ਦੀ ਰੁਜ਼ਗਾਰ ਯੋਜਨਾ, ਰਿਹਾਇਸ਼ ਯੋਜਨਾ ਵਰਗੀਆਂ ਕਈ ਯੋਜਨਾਵਾਂ ਵਿਚ ਪਹਿਲੇ ਸਥਾਨ 'ਤੇ ਹਾਂ। ਪਰ ਕੇਂਦਰ ਸਰਕਾਰ ਨੇ ਇਨ੍ਹਾਂ ਯੋਜਨਾਵਾਂ ਲਈ ਫੰਡਿੰਗ ਬੰਦ ਕਰ ਦਿੱਤੀ ਹੈ। ਅਸੀਂ ਇਹ ਬਜਟ ਲੋਕਾਂ ਲਈ ਪੇਸ਼ ਕਰ ਰਹੇ ਹਾਂ, ਚੋਣਾਂ 'ਤੇ ਧਿਆਨ ਕੇਂਦਰਿਤ ਨਹੀਂ ਕਰ ਰਹੇ ਹਾਂ। ਅਸੀਂ ਆਪਣਾ ਵਾਅਦਾ ਨਿਭਾਇਆ ਹੈ, ਇਸ ਲਈ, ਅਸੀਂ ਇਸ ਫਰਵਰੀ ਤੋਂ ਲਕਸ਼ਮੀ ਭੰਡਾਰ ਵਿੱਚ 500 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ। ਗਿਗ ਵਰਕਰਾਂ ਲਈ, ਅਸੀਂ ਇਕ ਪੋਰਟਲ ਬਣਾਵਾਂਗੇ ਜਿੱਥੇ ਉਹ ਲਾਭਾਂ ਲਈ ਅਰਜ਼ੀ ਦੇ ਸਕਦੇ ਹਨ।"
;
;
;
;
;
;
;
;