ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਕ੍ਰਿਕਟ ਵਿਸ਼ਵ ਕੱਪ
ਜ਼ਿੰਬਾਬਵੇ, 6 ਫਰਵਰੀ- ਜ਼ਿੰਬਾਬਵੇ ਵਿਚ ਚੱਲ ਰਹੇ ਅੰਡਰ 19 ਵਰਲਡ ਕੱਪ ਵਿਚ ਭਾਰਤ ਨੇ 50 ਓਵਰਾਂ ਵਿਚ ਇੰਗਲੈਂਡ ਨੂੰ 412 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 311 ਦੌੜਾਂ ਉਤੇ ਆਊਲ ਆਊਟ ਹੋ ਗਈ। ਭਾਰਤ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ। ਟੀਮ ਨੇ ਸ਼ੁੱਕਰਵਾਰ ਨੂੰ ਇੰਗਲੈਂਡ 'ਤੇ 100 ਦੌੜਾਂ ਦੀ ਵਿਸ਼ਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਹਰਾਰੇ ਸਪੋਰਟਸ ਕਲੱਬ ਵਿਖੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 50 ਓਵਰਾਂ ਵਿਚ 9 ਵਿਕਟਾਂ 'ਤੇ 411 ਦੌੜਾਂ ਬਣਾਈਆਂ। ਭਾਰਤੀ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ 80 ਗੇਂਦਾਂ 'ਤੇ 15 ਚੌਕਿਆਂ ਅਤੇ 15 ਛੱਕਿਆਂ ਦੀ ਮਦਦ ਨਾਲ 175 ਦੌੜਾਂ ਬਣਾਈਆਂ। ਕਪਤਾਨ ਆਯੂਸ਼ ਮਹਾਤਰੇ ਨੇ 53 ਦੌੜਾਂ ਬਣਾਈਆਂ। ਸੇਬੇਸਟੀਅਨ ਮੋਰਗਨ ਅਤੇ ਐਲੇਕਸ ਗ੍ਰੀਨ ਨੇ 2-2 ਵਿਕਟਾਂ ਲਈਆਂ।
412 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਗਰੇਜ਼ੀ ਟੀਮ 40.2 ਓਵਰਾਂ ਵਿਚ 311 ਦੌੜਾਂ 'ਤੇ ਆਲ ਆਊਟ ਹੋ ਗਈ। ਆਰਐਸ ਐਂਬ੍ਰਿਸ ਨੇ 3 ਵਿਕਟਾਂ ਲਈਆਂ। ਕੈਲੇਬ ਫਾਕਨਰ ਨੇ 115 ਦੌੜਾਂ ਬਣਾਈਆਂ। ਉਸਨੇ ਇਕ ਸਿਰੇ 'ਤੇ ਮਜ਼ਬੂਤੀ ਨਾਲ ਪਕੜ ਰੱਖੀ, ਪਰ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ, ਜਿਸ ਕਾਰਨ ਇੰਗਲੈਂਡ ਦੀ ਹਾਰ ਹੋਈ।
;
;
;
;
;
;
;