ਪੂਰਬੀ ਚੀਨ 'ਚ ਪਟਾਕਿਆਂ ਦੀ ਦੁਕਾਨ 'ਚ ਹੋਏ ਧਮਾਕੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ
ਬੀਜਿੰਗ , 16 ਫਰਵਰੀ- ਸਥਾਨਕ ਅਧਿਕਾਰੀਆਂ ਦੇ ਅਨੁਸਾਰ ਐਤਵਾਰ ਦੁਪਹਿਰ ਨੂੰ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਡੋਂਘਾਈ ਕਾਉਂਟੀ 'ਚ ਇਕ ਪਟਾਕਿਆਂ ਦੀ ਦੁਕਾਨ 'ਚ ਹੋਏ ਧਮਾਕੇ 'ਚ ਅੱਠ ਲੋਕ ਮਾਰੇ ਗਏ ਅਤੇ 2 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇਕ ਬਿਆਨ 'ਚ ਕਿਹਾ ਕਿ ਇਹ ਧਮਾਕਾ ਦੁਪਹਿਰ 2:30 ਵਜੇ ਦੇ ਕਰੀਬ ਹੋਇਆ ਜਦੋਂ ਇਕ ਜਾਂ ਇਕ ਤੋਂ ਵੱਧ ਪਿੰਡ ਵਾਸੀਆਂ ਦੁਆਰਾ ਪਟਾਕਿਆਂ ਦੀ "ਗ਼ਲਤ ਡਿਸਚਾਰਜ" ਕਾਰਨ ਨੇੜਲੀ ਦੁਕਾਨ 'ਚ ਧਮਾਕਾ ਹੋ ਗਿਆ। ਡੋਂਘਾਈ ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਪ੍ਰਬੰਧੰਨ ਅੱਗ, ਜਨਤਕ ਸੁਰੱਖਿਆ ਅਤੇ ਸਿਹਤ ਅਧਿਕਾਰੀਆਂ ਨੂੰ ਤੁਰੰਤ ਬਚਾਅ ਅਤੇ ਪ੍ਰਤੀਕਿਰਿਆ ਕਾਰਜਾਂ ਲਈ ਭੇਜਿਆ ਗਿਆ। ਧਮਾਕੇ ਕਾਰਨ ਲੱਗੀ ਅੱਗ ਨੂੰ ਸ਼ਾਮ 4 ਵਜੇ ਦੇ ਕਰੀਬ ਕਾਬੂ 'ਚ ਲਿਆ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਮਾਮੂਲੀ ਝੁਲਸ ਗਏ।
;
;
;
;
;
;
;
;