JALANDHAR WEATHER

ਜਨਵਰੀ 'ਚ ਨਿਰਯਾਤ ਅਤੇ ਆਯਾਤ ਵਧੇ , ਭਾਰਤ ਵਪਾਰ ਦਾ ਘਾਟਾ ਹੋਇਆ ਦੁੱਗਣ

 ਨਵੀਂ ਦਿੱਲੀ, 16 ਫਰਵਰੀ (ਏ.ਐਨ.ਆਈ): ਵਣਜ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦਾ ਕੁੱਲ ਨਿਰਯਾਤ ਵਪਾਰਕ ਸਾਮਾਨ ਅਤੇ ਸੇਵਾਵਾਂ ਦਾ ਜੋੜ ਜਨਵਰੀ 'ਚ ਸਾਲ-ਦਰ-ਸਾਲ 13.16 ਪ੍ਰਤੀਸ਼ਤ ਵਧ ਕੇ 80.45 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਜੋ ਕਿ ਜਨਵਰੀ 'ਚ 71.09 ਬਿਲੀਅਨ ਅਮਰੀਕੀ ਡਾਲਰ ਸੀ। ਹਾਲਾਂਕਿ ਮਹੀਨੇ ਦੌਰਾਨ ਕੁੱਲ ਆਯਾਤ 18.77 ਪ੍ਰਤੀਸ਼ਤ ਦੀ ਤੇਜ਼ ਰਫ਼ਤਾਰ ਨਾਲ ਵਧਿਆ ਜੋ ਕਿ ਜਨਵਰੀ 'ਚ 76.48 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ 90.83 ਬਿਲੀਅਨ ਅਮਰੀਕੀ ਡਾਲਰ ਹੋ ਗਿਆ । ਮੰਤਰਾਲੇ ਦੇ ਅੰਕੜਿਆਂ ਅਨੁਸਾਰ ਨਤੀਜੇ ਵਜੋਂ ਭਾਰਤ ਦਾ ਸਮੁੱਚਾ ਵਪਾਰ ਘਾਟਾ ਵਪਾਰਕ ਸਮਾਨ ਅਤੇ ਸੇਵਾਵਾਂ ਦਾ ਜੋੜ, ਜਨਵਰੀ 'ਚ ਕਾਫ਼ੀ ਵਧ ਕੇ 10.38 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 5.39 ਬਿਲੀਅਨ ਅਮਰੀਕੀ ਡਾਲਰ ਤੋਂ ਲਗਭਗ ਦੁੱਗਣਾ ਹੋ ਗਿਆ। ਜਨਵਰੀ 'ਚ ਵਪਾਰਕ ਸਾਮਾਨ ਅਤੇ ਸੇਵਾਵਾਂ ਦੇ ਨਿਰਯਾਤ ਅਤੇ ਆਯਾਤ ਦੋਵਾਂ 'ਚ ਵਾਧਾ ਹੋਇਆ। ਵਪਾਰਕ ਨਿਰਯਾਤ 36.34 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 36.56 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਜੋ ਕਿ ਸੇਵਾਵਾਂ ਨਿਰਯਾਤ 34.75 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 43.90 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਪਹਿਲੇ 10 ਮਹੀਨਿਆਂ ਲਈ ਕੁੱਲ ਵਪਾਰ ਵਾਧਾ, ਵਪਾਰਕ ਮਾਲ ਅਤੇ ਸੇਵਾਵਾਂ ਦੋਵਾਂ ਸਮੇਤ ਕੁੱਲ ਨਿਰਯਾਤ ਦਾ ਸੰਚਤ ਮੁੱਲ 720.76 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਵਿੱਤੀ ਸਾਲ ਦੌਰਾਨ ਇਸੇ ਸਮੇਂ ਦੌਰਾਨ 679 ਬਿਲੀਅਨ ਅਮਰੀਕੀ ਡਾਲਰ ਸੀ। ਇਹ 6.15 ਪ੍ਰਤੀਸ਼ਤ ਦੀ ਅਨੁਮਾਨਤ ਵਾਧਾ ਹੈ ਅਤੇ ਲਗਭਗ 40 ਬਿਲੀਅਨ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ