JALANDHAR WEATHER

ਚੈੱਕ ਬਾਊਂਸ ਮਾਮਲੇ ਵਿਚ ਅਦਾਕਾਰ ਰਾਜਪਾਲ ਯਾਦਵ ਦੀ ਸਜ਼ਾ 'ਤੇ ਦਿੱਲੀ ਹਾਈ ਕੋਰਟ ਨੇ ਲਗਾਈ ਅੰਤਰਿਮ ਰੋਕ

ਨਵੀਂ ਦਿੱਲੀ, 16 ਫਰਵਰੀ - ਦਿੱਲੀ ਹਾਈ ਕੋਰਟ ਨੇ ਚੈੱਕ ਬਾਊਂਸ ਮਾਮਲੇ ਵਿਚ ਅਦਾਕਾਰ ਰਾਜਪਾਲ ਯਾਦਵ ਦੀ ਸਜ਼ਾ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ।ਅਦਾਲਤ ਨੇ ਕਿਹਾ ਕਿ ਰਾਹਤ ਦੇ ਮੱਦੇਨਜ਼ਰ ਪ੍ਰਤੀਵਾਦੀ ਦੇ ਬੈਂਕ ਖਾਤੇ ਵਿਚ 1.5 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਹਨ। ਅਦਾਲਤ ਨੇ ਸਜ਼ਾ 'ਤੇ ਰੋਕ ਲਗਾਉਣ ਦਾ ਹੁਕਮ ਇਸ ਸ਼ਰਤ 'ਤੇ ਦਿੱਤਾ ਕਿ ਯਾਦਵ ਇਕ ਲੱਖ ਰੁਪਏ ਦਾ ਨਿੱਜੀ ਮੁਚਲਕਾ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ਜਮ੍ਹਾਂ ਕਰਵਾਏ। ਉਹ 18 ਮਾਰਚ ਤੱਕ ਹਿਰਾਸਤ ਤੋਂ ਬਾਹਰ ਰਹੇਗਾ, ਜਦੋਂ ਅਦਾਲਤ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ