JALANDHAR WEATHER

ਫ਼ਾਜ਼ਿਲਕਾ ਪੁਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁਦਿਆਂ 'ਤੇ ਚੁੱਕੇ ਸਵਾਲ

ਫਾਜ਼ਿਲਕਾ, 16 ਫਰਵਰੀ (ਪ੍ਰਦੀਪ ਕੁਮਾਰ)- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅੱਜ ਫਾਜ਼ਿਲਕਾ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਥਕ ਤਾਕਤ ਨੂੰ ਇਕਜੁੱਟ ਕਰਨ ਦਾ ਅਹਿਦ ਦਿਵਾਇਆ ਅਤੇ ਪੰਜਾਬ ਨਾਲ ਸੰਬੰਧਿਤ ਇਤਿਹਾਸਕ ਤੇ ਮੌਜੂਦਾ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਰੱਖੇ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਬਾਦਲ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੇਂਦਰ 'ਚ ਪੰਜਾਬ ਦੇ ਮੁੱਦੇ ਢੰਗ ਨਾਲ ਨਹੀਂ ਚੁੱਕੇ ਅਤੇ ਆਪਣਾ ਫਾਇਦਾ ਹੀ ਦੇਖਿਆ ਅਤੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ 'ਚ ਸਥਿਤ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਖੰਡਰ ਬਣਦੇ ਜਾਣ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਪੰਜਾਬ ਅਤੇ ਬੰਗਾਲ ਦਾ ਵੱਡਾ ਯੋਗਦਾਨ ਰਿਹਾ ਪਰ ਵੰਡ ਦਾ ਸਭ ਤੋਂ ਵੱਡਾ ਦੁਖ ਵੀ ਇਨ੍ਹਾਂ ਹੀ ਸੂਬਿਆਂ ਨੇ ਸਹਿਆ। ਉਨ੍ਹਾਂ ਕਿਹਾ ਕਿ ਬੰਗਾਲ ਨੂੰ ਕੱਟ ਕੇ ਬੰਗਲਾਦੇਸ਼ ਬਣਾਇਆ ਗਿਆ ਅਤੇ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ। ਵੰਡ ਸਮੇਂ ਸਿਰਫ਼ ਧਰਤੀ ਹੀ ਨਹੀਂ ਵੰਡੀ ਗਈ ਸਗੋਂ 10 ਲੱਖ ਲੋਕਾਂ ਨੇ ਜਾਨਾਂ ਗਵਾਈਆਂ ਅਤੇ ਇਕ ਲੱਖ ਤੋਂ ਵੱਧ ਮਹਿਲਾਵਾਂ ਨਾਲ ਜ਼ੁਲਮ ਕੀਤੇ ਗਏ। ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਕਈ ਇਤਿਹਾਸਕ ਧਾਰਮਿਕ ਅਸਥਾਨ ਪਾਕਿਸਤਾਨ 'ਚ ਰਹਿ ਗਏ ਜੋ ਕਿ ਅੱਜ ਖੰਡਰ ਬਣ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ