ਮਾਛੀਵਾੜਾ ਥਾਣੇ ਵਿਚ ਕਿਸੇ ਮਸਲੇ ਨੂੰ ਲੈ ਕੇ ਇਕ ਧਿਰ ਨੇ ਤਿੰਨ ਵਿਅਕਤੀਆਂ ’ਤੇ ਚਲਾਈਆਂ ਕਿਰਪਾਨਾਂ
ਮਾਛੀਵਾੜਾ ਸਾਹਿਬ, (ਲੁਧਿਆਣਾ),18 ਫਰਵਰੀ (ਮਨੋਜ ਕੁਮਾਰ)- ਸਥਾਨਕ ਪੁਲਿਸ ਸਟੇਸ਼ਨ ਵਿਚ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਕੁਝ ਵਿਅਕਤੀਆਂ ਨੇ ਥਾਣੇ ਰਿਪੋਰਟ ਦਰਜ ਕਰਾਉਣ ਆਏ ਵਿਅਕਤੀਆਂ ’ਤੇ ਤਲਵਾਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪਿੰਡ ਇਰਾਕ ਵਾਸੀ ਇਹਨਾਂ ਜ਼ਖਮੀ ਵਿਅਕਤੀਆਂ ਦਾ ਦੋਸ਼ ਹੈ ਕਿ ਪਿੰਡ ਭੱਟੀਆ ਵਾਸੀ ਬਿੰਦਾ ਨਾਮ ਦਾ ਵਿਅਕਤੀ, ਜੋ ਨਿਹੰਗ ਬਾਣੇ ਵਿਚ ਹੈ, ਉਸ ਨੇ ਤੇ ਉਸ ਦੇ ਹੋਰ ਸਾਥੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਕਾਰਨ ਹਾਲਾਂਕਿ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਤਾਂ ਨਹੀਂ ਆਇਆ ਪਰ ਜ਼ਖਮੀ ਹਾਲਤ ਵਿਚ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਕੋਲ ਕੋਈ ਨੋਜਵਾਨ ਕੰਮ ਕਰਦਾ ਹੈ ਤੇ ਬਿੰਦਾ ਉਸ ਨੌਜਵਾਨ ਨੂੰ ਮਾਰਦਾ ਕੁੱਟਦਾ ਹੈ, ਜਿਸ ਕਰਕੇ ਅਸੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਾਂ ਤੇ ਜਦੋਂ ਅੱਜ ਇਸ ਬਾਰੇ ਸਥਾਨਕ ਪੁਲਿਸ ਸਟੇਸ਼ਨ ਰਿਪੋਰਟ ਦਰਜ ਕਰਾਉਣ ਆਏ ਤਾਂ ਉਹਨਾਂ ਸਾਡੇ ’ਤੇ ਹਮਲਾ ਕਰ ਦਿੱਤਾ। ਫਿਲਹਾਲ ਹਮਲਾਵਰਾਂ ਨੂੰ ਪੁਲਿਸ ਨੇ ਗੱਡੀਆਂ ਸਮੇਤ ਕਾਬੂ ਕਰ ਲਿਆ ਹੈ ਤੇ ਮੌਕੇ ’ਤੇ ਪਹੁੰਚੇ ਡੀ. ਐਸ. ਪੀ. ਤਰਲੋਚਨ ਸਿੰਘ ਨੇ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।
;
;
;
;
;
;
;
;