JALANDHAR WEATHER

ਹਾਈ ਕੋਰਟ ਵਲੋਂ ਕੰਚਨਪ੍ਰੀਤ ਕੌਰ ਦੀ ਅਗਾਊਂ ਜ਼ਮਾਨਤ ਮਨਜ਼ੂਰ

ਚੰਡੀਗੜ੍ਹ, 18 ਫਰਵਰੀ- ਅੱਜ ਮਾਣਯੋਗ ਹਾਈ ਕੋਰਟ ਵਲੋਂ ਕੰਚਨਪ੍ਰੀਤ ਕੌਰ ਦੀ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿਚ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਗਈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਸਾਰੀਆਂ ਐਫ.ਆਈ.ਆਰਜ਼ ਚੋਣਾਂ ਦੌਰਾਨ ਰਾਜਨੀਤਕ ਰੰਜਸ਼ ਦੇ ਤਹਿਤ ਦਰਜ ਕੀਤੀਆਂ ਗਈਆਂ ਸਨ ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਉਪ-ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ। ਅੱਜ ਰਾਜ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਵਿਚ ਐਫ.ਆਈ.ਆਰ ਨੰਬਰ 261 ਦੇ ਮਾਮਲੇ ਵਿਚ ਸਪੱਸ਼ਟ ਬਿਆਨ ਦਿੱਤਾ ਗਿਆ ਕਿ ਸਰਕਾਰ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨਹੀਂ ਕਰਨਾ ਚਾਹੁੰਦੀ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ ਦੌਰਾਨ ਕੰਚਨਪ੍ਰੀਤ ਕੌਰ ਦੇ ਖ਼ਿਲਾਫ਼ ਦਰਜ ਕੀਤੀਆਂ ਗਈਆਂ ਸਾਰੀਆਂ ਐਫ.ਆਈ.ਆਰ. ਵਿਚ ਉਹ ਜ਼ਮਾਨਤ ’ਤੇ ਹੈ। ਕੰਚਨਪ੍ਰੀਤ ਕੌਰ ਦੀ ਪੇਸ਼ੀ ਮਾਣਯੋਗ ਅਦਾਲਤ ਵਿਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਵਲੋਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ