ਪ੍ਰਿੰਸੀਪਲ ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਦਾ ਹੋਇਆ ਦਿਹਾਂਤ
ਫ਼ਰੀਦਕੋਟ, 18 ਫ਼ਰਵਰੀ (ਜਸਵੰਤ ਸਿੰਘ ਪੁਰਬਾ)- ਪ੍ਰਸਿੱਧ ਲੇਖਕ ਪ੍ਰਿੰ. ਫ਼ੌਜਾਂ ਸਿੰਘ ਨਵਰਾਹੀ ਘੁਗਿਆਣਵੀ,ਦਾ ਅੱਜ ਮੁਹਾਲੀ ਵਿਖੇ ਦਿਹਾਂਤ ਹੋ ਗਿਆ ਹੈ। ਉਹ 89 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 19 ਫ਼ਰਵਰੀ ਦਿਨ ਵੀਰਵਾਰ ਦੁਪਹਿਰ 3 ਵਜੇ ਸ਼ਾਂਤੀਵਣ ਡੋਗਰ ਬਸਤੀ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਨੇ ਲਗਪਗ 16 ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਉਹ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਵੀ ਸਰਪ੍ਰਸਤ ਸਨ। ਉਹ ਆਪਣੇ ਪਿਛੇ ਆਪਣੀ ਪਤਨੀ ਸੇਵਾ ਮੁਕਤ ਲੈਕ. ਅਮਰਜੀਤ ਕੌਰ ਬਰਾੜ, ਪੁੱਤਰ ਇੰਜ. ਨਵਜੀਤ ਸਿੰਘ ਬਰਾੜ (ਗੋਲਡੀ), ਨੂੰਹ ਗੁਰਪ੍ਰੀਤ ਕੌਰ ਬਰਾੜ ਅਧਿਆਪਕਾ, ਪੋਤਰਾ ਇੰਜ. ਮਹਿਤਾਬ ਅਤੇ ਪੋਤਰੀ ਸੀਰਤ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਨਹਿਰ ਨਜ਼ਾਰਾ ਨਿਊ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਆਰੰਭ ਹੋਵੇਗੀ। ਉਨ੍ਹਾਂ ਦੇ ਅਚਾਨਕ ਦਿਹਾਂਤ ’ਤੇ ਸਾਹਿਤਕ ਹਲਕਿਆਂ ਅੰਦਰ ਗਮੀ ਦਾ ਮਾਹੌਲ ਪੈਦਾ ਹੋ ਗਿਆ ਹੈ।
;
;
;
;
;
;
;