ਮਾਂ ਨੇ ਦੋ ਬੱਚਿਆਂ ਸਮੇਤ ਮਾਰੀ ਵੇਈਂ ’ਚ ਛਾਲ
ਸੁਲਤਾਨਪੁਰ ਲੋਧੀ, (ਕਪੂਰਥਲਾ), 6 ਮਈ, (ਨਰੇਸ਼ ਹੈਪੀ, ਲਾਡੀ)- ਅੱਜ ਦੁਪਹਿਰ ਵੇਲੇ ਇਕ ਔਰਤ ਨੇ ਆਪਣੇ ਦੋ ਮਾਸੂਮ ਬੱਚਿਆਂ ਨਾਲ ਪੱਵਿਤਰ ਕਾਲੀ ਵੇਈਂ ਵਿਚ ਛਲਾਂਗ ਮਾਰ ਦਿੱਤੀ। ਇਸ ਮੌਕੇ ਨੇੜੇ ਹੀ ਰਾਹਗੀਰਾਂ ਅਤੇ ਸੇਵਾਦਾਰਾਂ ਨੇ ਉਕਤ ਔਰਤ ਨੂੰ ਪਾਣੀ ’ਚੋਂ ਬਾਹਰ ਕੱਢਿਆ ਅਤੇ ਬਚਾ ਲਿਆ ਜਦਕਿ ਇਸ ਦੇ ਦੋਨੋਂ ਮਾਸੂਮ ਬੱਚਿਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵੇਂਈ ਵਿਚ ਛਲਾਂਗ ਮਾਰਨ ਦੇ ਕਾਰਨਾਂ ਦਾ ਅਜੇ ਪੂਰਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੱਚਿਆਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘਰੇਲੂ ਲੜਾਈ ਝਗੜਾ ਜਾਪਦਾ ਹੈ।
;
;
;
;
;
;
;
;