ਕੇ.ਐਲ.ਐਫ. ਨੇ ਲਈ ਅੰਮ੍ਰਿਤਸਰ ਖਾਸਾ ਆਰਮੀ ਕੈਂਪ ਧਮਾਕੇ ਦੀ ਜ਼ਿੰਮੇਵਾਰੀ
ਅਟਾਰੀ ਸਰਹੱਦ (ਅੰਮ੍ਰਿਤਸਰ), 6 ਮਈ - (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਅੰਮ੍ਰਿਤਸਰ ਅਟਾਰੀ ਰੋਡ 'ਤੇ ਸਥਿਤ ਖਾਸਾ ਆਰਮੀ ਕੈਂਪ 'ਤੇ ਬੀਤੀ ਰਾਤ ਹੋਏ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖੁਦ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਨਾਲ ਜੁੜਿਆ ਦੱਸਣ ਵਾਲੇ ਇਕ ਅਕਾਊਂਟ ਵਲੋਂ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਟ ਇਲਾਕੇ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਆਪ੍ਰੇਸ਼ਨ ਰੇਜਿੰਗ ਪੰਜਾਬ ਤਹਿਤ ਖਾਸਾ ਕੈਂਟ ‘ਤੇ ਹਮਲਾ ਕੀਤਾ ਗਿਆ ਅਤੇ ਅੱਗੇ ਵੀ ਹਮਲੇ ਜਾਰੀ ਰਹਿਣਗੇ। ਜਾਰੀ ਕਥਿਤ ਪ੍ਰੈੱਸ ਰਿਲੀਜ਼ ਵਿਚ ਭਾਰਤੀ ਫੌਜ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਧਮਕੀ ਭਰੇ ਸ਼ਬਦ ਵੀ ਵਰਤੇ ਗਏ ਹਨ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਖਾਸਾ ਆਰਮੀ ਕੈਂਪ ਦੇ ਸੀਪੀ-6 ਅਤੇ ਸੀਪੀ-7 ਦਰਮਿਆਨ ਦੀ ਕੰਧ ‘ਤੇ ਧਮਾਕੇ ਨਾਲ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਫੋਰੈਂਸਿਕ ਅਤੇ ਕਿਉ ਆਰਟੀ ਟੀਮਾਂ ਨੇ ਜਾਂਚ ਸ਼ੁਰੂ ਕੀਤੀ ਸੀ।
;
;
;
;
;
;
;
;