ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਚੁੱਕਣਗੇ ਸਹੁੰ - ਸੂਤਰ
ਚੇਨਈ, 9 ਮਈ - ਸੂਤਰਾਂ ਅਨੁਸਾਰ ਤਾਮਿਲਨਾਡੂ ਦੇ ਨਾਮਜ਼ਦ ਮੁੱਖ ਮੰਤਰੀ ਟੀਵੀਕੇ ਮੁਖੀ ਸੀ ਜੋਸਫ਼ ਵਿਜੇ ਕੱਲ੍ਹ ਦੁਪਹਿਰ 3.15 ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕਾਂਗਰਸ, ਸੀਪੀਆਈ, ਸੀਪੀਆਈ(ਐਮ), ਵੀਸੀਕੇ ਅਤੇ ਆਈਯੂਐਮਐਲ ਦੇ ਸਮਰਥਨ ਨਾਲ, 121 ਵਿਧਾਇਕਾਂ ਨੇ ਟੀਵੀਕੇ ਨੂੰ ਸਮਰਥਨ ਦੇ ਦਿੱਤਾ, ਜਿਸ ਤੋਂ ਬਾਅਦ ਰਾਜ ਵਿਚ ਸਰਕਾਰ ਬਣਾਉਣ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ। ਇਸ ਤੋਂ ਬਾਅਦ ਟੀਵੀਕੇ ਮੁਖੀ ਵਿਜੇ ਚੇਨਈ ਦੇ ਲੋਕ ਭਵਨ ਪਹੁੰਚੇ ਤੇ ਰਾਜਪਾਲ ਨਾਲ ਮੁਲਾਕਾਤ ਕੀਤੀ।
;
;
;
;
;
;
;
;