ਆਈ.ਪੀ.ਐੱਲ. 2026 : ਗੁਜਰਾਤ ਨੇ ਰਾਜਸਥਾਨ ਨੂੰ ਜਿੱਤਣ ਲਈ ਦਿੱਤਾ 230 ਦੌੜਾਂ ਦਾ ਟੀਚਾ
ਜੈਪੁਰ, 9 ਮਈ - ਆਈ.ਪੀ.ਐੱਲ. 2026 ਦਾ 52ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਸਵਾਈ ਮਾਨਸਿੰਘ ਸਟੇਡੀਅਮ ਜੈਪੁਰ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਰਾਜਸਥਾਨ ਦੇ ਕਪਤਾਨ ਯਸ਼ਸਵੀ ਜੈਸਵਾਲ ਨੇ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਨੇ ਨਿਰਧਾਰਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਗੁਜਰਾਤ ਵਲੋਂ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ 55 (36 ਗੇਂਦਾਂ) ਅਤੇ ਕਪਤਾਨ ਸ਼ੁਭਮਨ ਗਿੱਲ ਨੇ 84 (44 ਗੇਂਦਾਂ) ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ 37 (20 ਗੇਂਦਾਂ) ਅਤੇ ਰਾਹਲ ਤੇਵਤੀਆ 14 (4 ਗੇਂਦਾਂ) ਦੌੜਾਂ ਬਣਾ ਕੇ ਆਊਟ ਨਹੀਂ ਹੋਏ। ਰਾਜਸਥਾਨ ਵਲੋਂ ਬ੍ਰਿਜੇਸ਼ ਸ਼ਰਮਾ ਨੇ 4 ਓਵਰਾਂ ਵਿਚ 47 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਰਵਿੰਦਰ ਜਡੇਜਾ 4 (34 ਦੌੜਾਂ) ਅਤੇ ਯਸ਼ ਪੁੰਜ 4 (37 ਦੌੜਾਂ) ਨੂੰ 1-1 ਵਿਕਟ ਮਿਲੀ।
;
;
;
;
;
;
;
;