JALANDHAR WEATHER

ਨੀਟ(ਯੂਜੀ) 2026 ਦੀ ਪ੍ਰੀਖਿਆ ਕੀਤੀ ਗਈ ਰੱਦ

ਦਿੱਲੀ, 12 ਮਈ- ਨੀਟ(ਯੂਜੀ) 2026 ਦੀ ਪ੍ਰੀਖਿਆ ਰੱਦ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ, ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪੇਪਰ ਲੀਕ ਦੇ ਇਲਜ਼ਾਮਾਂ ਤੋ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਹੈ। 3 ਮਈ ਨੂੰ ਨੀਟ(ਯੂਜੀ) ਦੀ ਪ੍ਰੀਖਿਆ ਹੋਈ ਸੀ। ਪੇਪਰ ਲੀਕ ਦੀ ਸੀਬੀਆਈ ਵਲੋਂ ਜਾਂਚ ਕੀਤੀ ਜਾਵੇਗੀ। ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

NTA ਨੇ ਕਿਹਾ ਕਿ ਰੱਦ ਕਰਨਾ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਆਧਾਰ 'ਤੇ ਕੀਤਾ ਗਿਆ ਸੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੀਖਿਆਰਥੀਆਂ ਦੀ ਫ਼ੀਸ ਵਾਪਸ ਹੋਵੇਗੀ ਅਤੇ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ। ਇਸਤੋਂ ਇਲਾਵਾ ਮੁੜ ਪ੍ਰੀਖਿਆ ਲਈ ਸੈਂਟਰ ਨਹੀਂ ਬਦਲੇ ਜਾਣਗੇ। 22 ਲੱਖ ਦੇ ਕਰੀਬ ਵਿਦਿਆਰਥੀ ਵਲੋਂ ਮੁੜ ਪੇਪਰ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ