ਓਹਾਇਓ ਵਿਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 2 ਮੌਤਾਂ
ਕੋਲੰਬਸ, 15 ਮਈ (ਇੰਟ.)-ਓਹਾਇਓ ਵਿਚ ਇਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਸ 'ਚ ਸਵਾਰ 2 ਵਿਅਕਤੀ ਮਾਰੇ ਗਏ | ਇਹ ਹਾਦਸਾ ਰਹਾਇਸ਼ੀ ਖੇਤਰ 'ਚ ਵਾਪਰਿਆ ਤੇ ਜਹਾਜ਼ ਇਕ ਘਰ ਨਾਲ ਜਾ ਟਕਰਾਇਆ | ਜਿਸ ਤੋਂ ਬਾਅਦ ਇਕ ਭਿਆਨਕ ਅੱਗ ਲੱਗ ਗਈ | ਐਕਰੋਨ ਫਾਇਰ ਡਿਪਾਰਟਮੈਂਟ ਵਿਭਾਗ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਘਰ ਦੇ ਅੰਦਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਤੁਰੰਤ ਰਿਪੋਰਟ ਨਹੀਂ ਹੈ | ਘਰ ਤੇ ਇਕ ਹੋਰ ਘਰ ਨੂੰ ਖਾਲੀ ਕਰਵਾਉਣਾ ਪਿਆ | ਐਕਸ 'ਤੇ ਪ੍ਰਸਾਰਿਤ ਵੀਡੀਓ 'ਚ ਹਾਦਸੇ ਤੋਂ ਬਾਅਦ ਇਕ ਰਿਹਾਇਸ਼ੀ ਇਲਾਕੇ ਦੇ ਉੱਪਰ ਸੰਘਣੇ ਕਾਲੇ ਧੂੰਏਾ ਦਾ ਇਕ ਵੱਡਾ ਗੁਬਾਰ ਉੱਠਦਾ ਦਿਖਾਈ ਦਿੱਤਾ | ਫੁਟੇਜ ਵਿਚ ਜਹਾਜ਼ ਖੁਦ ਦਿਖਾਈ ਨਹੀਂ ਦੇ ਰਿਹਾ ਹੈ, ਪਰ ਧੂੰਏਾ ਦੇ ਅਧਾਰ 'ਤੇ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਨੇੜਲੇ ਘਰਾਂ ਦੇ ਉੱਪਰ ਅਸਮਾਨ ਵਿਚ ਉੱਠ ਰਿਹਾ ਹੈ |
;
;
;
;
;
;
;
;
;