ਡੇਵਿਡ ਬੇਕਹਮ ਬਣੇ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਸਰ ਡੇਵਿਡ ਬੇਕਹਮ ਬਰਤਾਨੀਆ ਦੇ ਪਹਿਲੇ ਅਰਬਪਤੀ ਖਿਡਾਰੀ ਬਣ ਗਏ ਹਨ | 'ਸੰਡੇ ਟਾਈਮਜ਼ ਰਿਚ ਲਿਸਟ 2026' ਦੇ ਮੁਤਾਬਕ, ਡੇਵਿਡ ਵੇ ਯੂਨਾਈਟਿਡ ਕਿੰਗਡਮ ਦੇ ਪਹਿਲੇ ਅਰਬਪਤੀ ਖਿਡਾਰੀ ਬਣ ਕੇ ਇਤਿਹਾਸ ਰਚਿਆ ਹੈ | ਡੇਵਿਡ ਬੇਕਹਮ ਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਬੇਕਹਮ ਦੀ ਕੁੱਲ ਜਾਇਦਾਦ ਪਿਛਲੇ ਇਕ ਸਾਲ ਵਿਚ ਦੁੱਗਣੀ ਹੋ ਕੇ ਲਗਭਗ 1.18 ਅਰਬ ਪੌਂਡ ਤੱਕ ਪਹੁੰਚ ਗਈ ਹੈ | ਇਹ ਜਾਇਦਾਦ ਬਰਤਾਨੀਆ ਦੇ ਮਹਾਰਾਜਾ ਕਿੰਗ ਚਾਰਲਸ ਤੀਜੇ ਦੀ ਕੁੱਲ ਜਾਇਦਾਦ ਜੋ 680 ਮਿਲੀਅਨ ਪੌਂਡ ਨਾਲੋਂ ਵੀ ਲਗਭਗ ਦੁੱਗਣੀ ਹੈ | ਬੇਕਹਮ ਦੀ ਕਮਾਈ ਸਿਰਫ਼ ਖੇਡ ਜਾਂ ਪੁਰਾਣੇ ਬ੍ਰਾਂਡ ਐਂਡੋਰਸਮੈਂਟਸ ਦੇ ਕਾਰਨ ਨਹੀਂ | ਇਸ ਵੱਡੇ ਉਛਾਲ ਦੇ ਕਈ ਕਾਰਨ ਹਨ | ਡੇਵਿਡ ਬੇਕਹਮ ਅਮਰੀਕੀ ਫੁੱਟਬਾਲ ਕਲੱਬ 'ਇੰਟਰ ਮਿਆਮੀ' ਦੇ ਸਹਿ-ਮਾਲਕ ਹਨ | ਮਹਾਨ ਫੁੱਟਬਾਲਰ ਲਿਓਨਲ ਮੈਸੀ ਦੇ ਇਸ ਕਲੱਬ ਵਿਚ ਸ਼ਾਮਲ ਹੋਣ ਤੋਂ ਬਾਅਦ, ਕਲੱਬ ਦੀ ਮਾਰਕੀਟ ਵੈਲਿਊ ਅਸਮਾਨੀਂ ਚੜ੍ਹ ਗਈ ਹੈ | ਇਹ ਕਲੱਬ ਹੁਣ 1.45 ਅਰਬ ਡਾਲਰ ਦੀ ਕੀਮਤ ਦੇ ਨਾਲ ਮੇਜਰ ਲੀਗ ਸੌਕਰ ਦੀ ਸਭ ਤੋਂ ਮਹਿੰਗੀ ਫਰੈਂਚਾਈਜ਼ੀ ਬਣ ਚੁੱਕਾ ਹੈ |
;
;
;
;
;
;
;
;
;