ਕਾਂਗਰਸ ਵਲੋਂ ਤਲਵੰਡੀ ਭਾਈ ਦੇ ਮੇਨ ਚੌਂਕ ਵਿਚ ਧਰਨਾ ਮਾਰ ਕੇ ਆਵਾਜਾਈ ਕੀਤੀ ਗਈ ਠੱਪ
ਤਲਵੰਡੀ ਭਾਈ (ਫ਼ਿਰੋਜ਼ਪੁਰ), 16 ਮਈ (ਕੁਲਜਿੰਦਰ ਸਿੰਘ ਗਿੱਲ )- ਤਲਵੰਡੀ ਭਾਈ ਵਿਖੇ ਨਗਰ ਪੰਚਾਇਤ ਮੁਦਕੀ ਲਈ ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਜਾ ਰਹੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਅਮਰਦੀਪ ਸਿੰਘ ਆਸੂ ਬਾਂਗੜ 'ਤੇ ਕੁਝ ਲੋਕਾਂ ਵਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਕਾਂਗਰਸ ਆਗੂਆਂ ਅਤੇ ਵਰਕਰਾਂ ਵਲੋਂ ਤਲਵੰਡੀ ਭਾਈ ਦੇ ਮੇਨ ਚੌਂਕ ਵਿਚ ਨੈਸ਼ਨਲ ਹਾਈਵੇ 'ਤੇ ਧਰਨਾ ਮਾਰਿਆ ਗਿਆ ਹੈ। ਕਾਂਗਰਸ ਵਲੋਂ ਮਾਰੇ ਗਏ ਇਸ ਧਰਨੇ ਨਾਲ ਫ਼ਿਰੋਜ਼ਪੁਰ ਲੁਧਿਆਣਾ ਮਾਰਗ 'ਤੇ ਆਵਾਜਾਈ ਠੱਪ ਹੋ ਗਈ ਹੈ। ਇਸ ਧਰਨੇ ਦੇ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਵੀ ਪਹੁੰਚੇ ਹੋਏ ਹਨ। ਕਾਂਗਰਸ ਆਗੂਆਂ ਨੇ ਦੱਸਿਆ ਕਿ ਇਸ ਧਰਨੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚ ਰਹੇ ਹਨ।
;
;
;
;
;
;
;
;