JALANDHAR WEATHER

ਐਸਟਨ ਵਿਲਾ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਵਿਚ ਜਗ੍ਹਾ ਪੱਕੀ ਕੀਤੀ

ਬਰਮਿੰਘਮ, 16 ਮਈ (ਏਜੰਸੀ)-ਓਲੀ ਵਾਟਕਿੰਸ ਦੇ ਦੋ ਗੋਲ ਸਦਕਾ ਐਸਟਨ ਵਿਲਾ ਨੇ ਪ੍ਰੀਮੀਅਰ ਲੀਗ (ਈ.ਪੀ.ਐਲ.) ਫੁੱਟਬਾਲ ਟੂਰਨਾਮੈਂਟ ਵਿਚ ਲਿਵਰਪੂਲ ਨੂੰ 4-2 ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਚੈਂਪੀਅਨਜ਼ ਲੀਗ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਵਿਲਾ ਦੀ ਜਿੱਤ ਨੇ ਅਗਲੇ ਹਫ਼ਤੇ ਹੋਣ ਵਾਲੇ ਯੂਰੋਪਾ ਲੀਗ ਫਾਈਨਲ ਲਈ ਉਨ੍ਹਾਂ ਦੀਆਂ ਮਜ਼ਬੂਤ ਤਿਆਰੀਆਂ ਦਾ ਪ੍ਰਦਰਸ਼ਨ ਵੀ ਕੀਤਾ। ਵਿਲਾ ਦਾ ਸਾਹਮਣਾ ਯੂਰੋਪਾ ਲੀਗ ਫਾਈਨਲ ਵਿੱਚ ਫ੍ਰੀਬਰਗ ਨਾਲ ਹੋਵੇਗਾ¢ ਵਿਲਾ ਦੀ ਜਿੱਤ ਨੇ ਪ੍ਰੀਮੀਅਰ ਲੀਗ ਵਿੱਚ ਚੋਟੀ ਦੇ ਪੰਜ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਦੇ ਇਸ ਸਮੇਂ 37 ਮੈਚਾਂ ਵਿੱਚੋਂ 62 ਅੰਕ ਹਨ, ਜੋ ਉਨ੍ਹਾਂ ਨੂੰ ਆਰਸਨਲ (79), ਮੈਨਚੈਸਟਰ ਸਿਟੀ (77) ਅਤੇ ਮੈਨਚੈਸਟਰ ਯੂਨਾਈਟਿਡ (65) ਤੋਂ ਬਾਅਦ ਚÏਥੇ ਸਥਾਨ 'ਤੇ ਰੱਖਦੇ ਹਨ। ਲਿਵਰਪੂਲ 59 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ