ਪਾਕਿਸਤਾਨ ਦੀ ਫਾਤਿਮਾ ਸਨਾ ਨੇ ਲਗਾਇਆ ਮਹਿਲਾ ਟੀ-20 ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ
ਕਰਾਚੀ, 16 ਮਈ (ਇੰਟ.)-ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਮਹਿਲਾ ਟੀ-20 ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ¢ ਉਸਨੇ ਸ਼ੁੱਕਰਵਾਰ ਨੂੰ ਕਰਾਚੀ ਵਿੱਚ ਜ਼ਿੰਬਾਬਵੇ ਵਿਰੁੱਧ ਤੀਜੇ ਟੀ-20 ਵਿਚ 15 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ | ਇਸਦੇ ਨਾਲ ਹੀ 34 ਸਾਲਾ ਫਾਤਿਮਾ ਨੇ ਸੋਫੀ ਡੇਵਾਈਨ, ਫੋਬੀ ਲਿਚਫੀਲਡ ਅਤੇ ਭਾਰਤ ਦੀ ਰਿਚਾ ਘੋਸ਼ ਦੇ ਰਿਕਾਰਡ ਨੂੰ ਤੋੜਿਆ | ਤਿੰਨਾਂ ਨੇ 18-18 ਗੇਂਦਾਂ ਵਿਚ ਆਪਣੇ ਅਰਧ ਸੈਂਕੜੇ ਪੂਰੇ ਕੀਤੇ ਸਨ | ਇਸ ਤੋਂ ਪਹਿਲਾਂ, ਪਾਕਿਸਤਾਨ ਲਈ ਇਹ ਰਿਕਾਰਡ ਨਿਦਾ ਡਾਰ ਦੇ ਨਾਮ ਸੀ, ਜਿਸਨੇ 2019 ਵਿੱਚ ਦੱਖਣੀ ਅਫਰੀਕਾ ਵਿਰੁੱਧ 20 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ | ਫਾਤਿਮਾ ਸਨਾ ਦੀ ਪਾਰੀ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ-ਨਾਲ ਕੁੱਲ ਮਹਿਲਾ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ | ਮੈਰੀ ਕੈਲੀ ਨੇ 2022 ਵਿੱਚ ਵਾਰਵਿਕਸ਼ਾਇਰ ਲਈ 15 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ | ਫਾਤਿਮਾ ਦੀ ਧਮਾਕੇਦਾਰ ਪਾਰੀ ਅਤੇ ਸਾਇਰਾ ਜਬੀਨ ਦੇ ਨਾਬਾਦ 50 ਦÏੜਾਂ ਨੇ ਪਾਕਿਸਤਾਨ ਨੂੰ 20 ਓਵਰਾਂ ਵਿਚ 4 ਵਿਕਟਾਂ 'ਤੇ 223 ਦÏੜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ | ਇਹ ਟੀ-20 ਵਿੱਚ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ | ਟੀਮ ਨੇ ਉਸੇ ਲੜੀ ਦੇ ਪਹਿਲੇ ਮੈਚ ਵਿੱਚ 237 ਦÏੜਾਂ ਬਣਾਈਆਂ ਸਨ |
;
;
;
;
;
;
;
;