ਐਨ.ਸੀ.ਬੀ. ਵਲੋਂ ਪਹਿਲੀ ਵਾਰ 182 ਕਰੋੜ ਦੀ 'ਕੈਪਟਾਗਨ ਡਰੱਗ' ਜ਼ਬਤ
ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਕੈਪਟਾਗਨ ਦੀ ਤਸਕਰੀ ਵਿਚ ਸ਼ਾਮਿਲ ਇਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਲਗਭਗ 227.7 ਕਿਲੋਗ੍ਰਾਮ 'ਜੇਹਾਦੀ ਡਰੱਗ' ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 182 ਕਰੋੜ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਫ਼ਲਤਾ ਲਈ ਕੈਪਟਾਗਨ ਦੀ ਪਹਿਲੀ ਖੇਪ ਜ਼ਬਤ ਕਰਨ ਲਈ ਏਜੰਸੀ ਦੀ ਸ਼ਲਾਘਾ ਕੀਤੀ ਹੈ | ਸੂਤਰਾਂ ਅਨੁਸਾਰ ਕੈਪਟਾਗਨ 1960 ਦੇ ਦਹਾਕੇ 'ਚ ਵਿਕਸਿਤ ਕੀਤੇ ਗਏ ਇਕ ਸਿੰਥੈਟਿਕ ਉਤੇਜਕ ਫੈਨਥਾਈਲਲਾਈਨ ਦਾ ਆਮ ਨਾਮ ਹੈ¢ ਵਾਰ-ਵਾਰ ਦੋਸ਼ਾਂ ਅਤੇ ਖੁਫ਼ੀਆ ਰਿਪੋਰਟਾਂ ਦੇ ਆਧਾਰ 'ਤੇ ਇਸ ਨੂੰ 'ਜੇਹਾਦੀ ਡਰੱਗ' ਕਿਹਾ ਗਿਆ ਹੈ¢ ਇਸ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਸਰਗਰਮ ਕੱਟੜਪੰਥੀ ਅਤੇ ਟਕਰਾਅ-ਗ੍ਰਸਤ ਨੈਟਵਰਕਾਂ ਨਾਲ ਜੋੜਿਆ ਗਿਆ ਹੈ |
;
;
;
;
;
;
;
;
;