ਨੀਦਰਲੈਂਡ ਨੇ ਚੌਲ ਸਾਮਰਾਜ ਦੇ ਤਾਮਰ-ਪੱਤਰ ਭਾਰਤ ਨੂੰ ਵਾਪਸ ਕੀਤੇ
ਹੇਗ, 16 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਦੀ ਮੌਜੂਦਗੀ 'ਚ ਕਰਵਾਏ ਇਕ ਸਮਾਗਮ ਦੌਰਾਨ ਨੀਦਰਲੈਂਡ ਨੇ 11ਵੀਂ ਸਦੀ ਦੇ ਇਤਿਹਾਸਕ ਚੌਲ ਸਾਮਰਾਜ ਦੇ ਤਾਮਰ-ਪੱਤਰ ਭਾਰਤ ਨੂੰ ਵਾਪਸ ਕਰ ਦਿੱਤੇ | ਭਾਰਤ 2012 ਤੋਂ ਨੀਦਰਲੈਂਡ ਵਿਚ ਲੀਡੇਨ ਪਲੇਟਾਂ ਵਜੋਂ ਜਾਣੀਆਂ ਜਾਂਦੀਆਂ ਅਨਾਈਮੰਗਲਮ ਤਾਂਬੇ ਦੀਆਂ ਪਲੇਟਾਂ ਦੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ | ਇਹ 21 ਤਾਮਰ ਪੱਤਰ ਚੌਲ ਸਾਮਰਾਜ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਅਤੇ ਪ੍ਰਮਾਣ ਹਨ ਅਤੇ ਭਾਰਤ ਤੋਂ ਬਾਹਰ ਮੌਜੂਦ ਤਾਮਿਲ ਵਿਰਾਸਤ ਦੀਆਂ ਮਹੱਤਵਪੂਰਨ ਕਲਾਕ੍ਰਿਤੀਆਂ 'ਚੋਂ ਇਕ ਹਨ | ਰਾਜਾਰਾਜਾ ਚੌਲ ਪਹਿਲੇ ਦੇ ਸਮੇਂ ਦੇ ਇਨ੍ਹਾਂ ਤਾਮਰ-ਪੱਤਰਾਂ ਦਾ ਭਾਰਤ ਕਰੀਬ 30 ਕਿੱਲੋਗਰਾਮ ਹੈ ਅਤੇ ਇਨ੍ਹਾਂ ਨੂੰ ਕਾਂਸੀ ਦੇ ਇਕ ਕੜੇ ਨਾਲ ਬੰਨਿ੍ਹਆ ਹੋਇਆ ਹੈ, ਜਿਸ 'ਤੇ ਚੌਲ ਰਾਜਵੰਸ਼ ਦੀ ਸ਼ਾਹੀ ਮੋਹਰ ਲੱਗੀ ਹੋਈ ਹੈ | ਇਹ ਤਾਮਰ ਪੱਤਰ ਦੋ ਹਿੱਸਿਆਂ 'ਚ ਵੰਡੇ ਹੋਏ ਹਨ, ਜਿਸ ਦੇ ਇਕ ਹਿੱਸੇ ਵਿਚ ਸੰਸਕ੍ਰਿਤ 'ਚ ਲਿਖਤਾਂ ਹਨ ਅਤੇ ਦੂਸਰੇ 'ਚ ਤਾਮਿਲ ਵਿਚ | ਇਨ੍ਹਾਂ ਤਾਮਰ ਪੱਤਰਾਂ ਨੂੰ 1700 ਦੇ ਦਹਾਕੇ 'ਚ ਫਲੋਰੇਂਟੀਅਸ ਕੈਂਪਰ ਵਲੋਂ ਨੀਦਰਲੈਂਡ ਲਿਆਂਦਾ ਗਿਆ ਸੀ, ਜੋ ਉਸ ਸਮੇਂ ਈਸਾਈ ਮਿਸ਼ਨਰੀ ਵਜੋਂ ਭਾਰਤ 'ਚ ਸਨ |
;
;
;
;
;
;
;
;
;