ਵੀ.ਡੀ. ਸਤੀਸ਼ਨ ਅੱਜ ਚੁੱਕਣਗੇ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ
ਤਿਰੂਵੰਨਤਪੁਰਮ, 18 ਅਪ੍ਰੈਲ- ਕਾਂਗਰਸ ਨੇਤਾ ਵੀ.ਡੀ. ਸਤੀਸ਼ਨ (61) ਅੱਜ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਸਮਾਰੋਹ ਤਿਰੂਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿਚ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੇ ਨਾਲ 20 ਮੰਤਰੀਆਂ ਦੀ ਪੂਰੀ ਕੈਬਨਿਟ ਵੀ ਸਹੁੰ ਚੁੱਕੇਗੀ।
ਰਾਹੁਲ ਗਾਂਧੀ, ਮਲਿਕ ਅਰੁਜਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਮਾਰੋਹ ਵਿਚ ਸ਼ਾਮਿਲ ਹੋਣਗੇ। ਸ਼ਸ਼ੀ ਥਰੂਰ ਵਿਦੇਸ਼ ਵਿਚ ਹੋਣ ਕਰਕੇ ਮੌਜੂਦ ਨਹੀਂ ਰਹਿਣਗੇ। ਸਤੀਸ਼ਨ ਲਗਾਤਾਰ ਛੇ ਵਾਰ ਪਰਾਵੁਰ ਤੋਂ ਵਿਧਾਇਕ ਰਹੇ ਹਨ। ਕੇਰਲ ਕੈਬਨਿਟ ਦੇ ਚੌਦਾਂ ਵਿਧਾਇਕ ਪਹਿਲੀ ਵਾਰ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਹੋਰ ਕਾਂਗਰਸੀ
;
;
;
;
;
;
;