JALANDHAR WEATHER

ਵਿਜੇ ਨਾਲ 'ਕੋਈ ਈਰਖਾ' ਨਹੀਂ, ਦੋਸਤੀ ਕਰਕੇ ਸਟਾਲਿਨ ਨੂੰ ਮਿਲਿਆ-ਰਜਨੀਕਾਂਤ

ਚੇਨਈ, 17 ਮਈ (ਪੀ.ਟੀ.ਆਈ.)-ਸੁਪਰਸਟਾਰ ਰਜਨੀਕਾਂਤ ਨੇ ਐਤਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਉਨ੍ਹਾਂ 'ਤੇ ਵਿਜੇ ਪ੍ਰਤੀ 'ਈਰਖਾ' ਹੋਣ ਦਾ ਦੋਸ਼ ਲਗਾਇਆ ਹੈ¢ ਉਨ੍ਹਾਂ ਸਪੱਸ਼ਟ ਕੀਤਾ ਕਿ ਡੀ. ਐੱਮ. ਕੇ. ਪ੍ਰਧਾਨ ਐੱਮ.ਕੇ. ਸਟਾਲਿਨ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਪੂਰੀ ਤਰ੍ਹਾਂ ਦੋਸਤਾਨਾ ਸੀ ਅਤੇ ਇਸਦਾ ਕੋਈ ਰਾਜਨੀਤਕ ਉਦੇਸ਼ ਨਹੀਂ ਸੀ¢ਇੱਥੇ ਆਪਣੇ ਪੋਇਸ ਗਾਰਡਨ ਘਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਤੇ ਕੁਝ ਰਿਪੋਰਟਾਂ ਦਾ ਜਵਾਬ ਦਿੰਦੇ ਹੋਏ, ਚੋਟੀ ਦੇ ਅਦਾਕਾਰ ਨੇ ਸਪੱਸ਼ਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਸਟਾਲਿਨ ਨਾਲ ਉਨ੍ਹਾਂ ਦੀ ਮੁਲਾਕਾਤ ਵਿਜੇ ਦੀਆਂ ਮੁੱਖ ਮੰਤਰੀ ਦੀਆਂ ਇੱਛਾਵਾਂ ਨੂੰ ਰੋਕਣ ਜਾਂ ਰਾਜਨੀਤਕ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਨਹੀਂ ਸੀ¢ ਟੀ.ਵੀ.ਕੇ. ਦੇ ਸੰਸਥਾਪਕ ਅਤੇ ਮੁੱਖ ਮੰਤਰੀ ਵਿਜੇ ਪ੍ਰਤੀ ਕਿਸੇ ਵੀ ਈਰਖਾ ਤੋਂ ਇਨਕਾਰ ਕਰਦੇ ਹੋਏ, 'ਜੇਲਰ' ਸਟਾਰ ਨੇ ਕਿਹਾ ਕਿ ਉਨ੍ਹਾਂ ਅਤੇ ਮੁੱਖ ਮੰਤਰੀ ਵਿਚਕਾਰ 25 ਸਾਲਾਂ ਦਾ ਪੀੜ੍ਹੀ ਦਾ ਪਾੜਾ ਹੈ¢ ਉਨ੍ਹਾਂ ਨੇ ਛੋਟੀ ਉਮਰ ਵਿੱਚ ਵਿਜੇ ਦੀ ਸ਼ਾਨਦਾਰ ਸਫਲਤਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਮਹਾਨ ਐੱਮ. ਜੀ. ਆਰ. (ਐੱਮ ਜੀ. ਰਾਮਚੰਦਰਨ) ਅਤੇ ਐਨਟੀਆਰ (ਐਨ.ਟੀ. ਰਾਮਾ ਰਾਓ) ਨੂੰ ਵੀ ਪਛਾੜ ਦਿੰਦੇ ਹਨ¢ ਤਾਮਿਲ ਅਤੇ ਤੇਲਗੂ ਸਿਨੇਮਾ ਦੇ ਦੋ ਸਭ ਤੋਂ ਵੱਡੇ ਸਿਤਾਰੇ, ਐਮਜੀਆਰ ਅਤੇ ਐਨਟੀਆਰ ਇੱਕ ਤੋਂ ਬਾਅਦ ਇੱਕ ਤਾਮਿਲਨਾਡੂ ਅਤੇ ਫਿਰ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ