JALANDHAR WEATHER

ਪਾਕਿਸਤਾਨ 'ਚ ਭਾਰਤੀ ਫ਼ੌਜ ਮੁਖੀ ਦੀਆਂ ਟਿੱਪਣੀਆਂ ਨਾਲ ਬਣੀ ਘਬਰਾਹਟ

ਅਗਾਹ ਕਿਸੇ ਵੀ ਭਾਰਤੀ ਹਮਲੇ ਦੇ ਨਤੀਜੇ ਭੂਗੋਲਿਕ ਸਰਹੱਦਾਂ ਤੱਕ ਸੀਮਤ ਨਹੀਂ ਰਹਿਣਗੇ-ਚੌਧਰੀ
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਭਾਰਤੀ ਫ਼ੌਜੀ ਮੁਖੀ ਵਲੋਂ ਕੀਤੀਆਂ ਗਈਆਂ ਹਾਲੀਆ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬਿਆਨ ਨੂੰ ਭੜਕਾਊ, ਗ਼ੈਰ-ਜ਼ਿੰਮੇਵਾਰਨਾ ਅਤੇ ਖੇਤਰੀ ਸ਼ਾਂਤੀ ਲਈ ਖ਼ਤਰਾ ਦੱਸਿਆ | ਉਨ੍ਹਾਂ ਨੇ ਭਾਰਤੀ ਫ਼ੌਜੀ ਲੀਡਰਸ਼ਿਪ ਦੀਆਂ ਟਿੱਪਣੀਆਂ ਨੂੰ 'ਹਿੰਦੂਤਵ-ਆਧਾਰਿਤ ਮਾਨਸਿਕਤਾ' ਦੱਸਿਆ | ਬਿਆਨ ਦੇ ਅਨੁਸਾਰ ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਤਵਾਦ ਦੇ ਸੰਬੰਧ 'ਚ ਪਾਕਿ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਪਾਕਿ ਅੱਤਵਾਦੀਆਂ ਨੂੰ ਪਨਾਹ ਦੇਣਾ ਅਤੇ ਭਾਰਤ ਵਿਰੁੱਧ ਗਤੀਵਿਧੀਆਂ ਵਿਚ ਸ਼ਾਮਿਲ ਹੋਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦਾ ਹੈ ਜਾਂ ਭੂਗੋਲ ਦਾ | ਉਨ੍ਹਾਂ ਦੀ ਇਸ ਟਿੱਪਣੀ ਨੂੰ ਪਾਕਿ ਨੇ ਯੁੱਧ-ਆਧਾਰਿਤ ਮਾਨਸਿਕਤਾ ਦਾ ਪ੍ਰਤੀਬਿੰਬ ਦੱਸਿਆ | ਆਈ. ਐੱਸ. ਪੀ. ਆਰ. ਬੁਲਾਰੇ ਨੇ ਕਿਹਾ ਕਿ ਪਾਕਿ ਨੂੰ ਇਕ ਜ਼ਿੰਮੇਵਾਰ ਪ੍ਰਮਾਣੂ ਸ਼ਕਤੀ, ਕੌਮਾਂਤਰੀ ਭਾਈਚਾਰੇ ਦਾ ਮਹੱਤਵਪੂਰਨ ਮੈਂਬਰ ਤੇ ਦੱਖਣੀ ਏਸ਼ੀਆ ਦੇ ਇਤਿਹਾਸ ਅਤੇ ਭੂਗੋਲ ਦਾ ਇਕ ਨਿਰਵਿਵਾਦ ਹਿੱਸਾ ਦੱਸਿਆ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਦੀ ਲੀਡਰਸ਼ਿਪ 8 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਨਹੀਂ ਕਰ ਰਹੀ | ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਤਰਫ਼ੋਂ ਇਹ ਧਮਕੀ ਦਿੱਤੀ ਕਿ ਅਗਾਂਹ ਕਿਸੇ ਵੀ ਭਾਰਤੀ ਹਮਲੇ ਦੇ ਨਤੀਜੇ ਭੂਗੋਲਿਕ ਸਰਹੱਦਾਂ ਵਿਚ ਸੀਮਤ ਨਹੀਂ ਰਹਿਣਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ