JALANDHAR WEATHER

ਜਲੰਧਰ ਵਿਚ ਚੱਲਣਗੀਆਂ 97 ਈ-ਬੱਸਾਂ- ਨਗਰ ਨਿਗਮ ਦੇ ਦਫ਼ਤਰ ਵਿਚ ਤੇਜ਼ੀ ਨਾਲ ਬਣ ਰਿਹਾ ਡੀਪੂ

ਜਲੰਧਰ, 17 ਮਈ (ਸ਼ਿਵ)-ਜਲੰਧਰ ਵਿਚ ਜਲਦੀ ਹੀ ਲੋਕਾਂ ਨੂੰ ਆਉਣ ਜਾਣ ਲਈ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਦੇ ਤਹਿਤ ਸ਼ਹਿਰ ਦੇ 12 ਰੂਟਾਂ 'ਤੇ 97 ਈ-ਬੱਸਾਂ ਚਲਾਈਆਂ ਜਾਣਗੀਆਂ | ਇਨ੍ਹਾਂ ਬੱਸਾਂ ਦਾ ਡੀਪੂ ਬਣਾਉਣ ਦਾ ਕੰਮ ਨਿਗਮ ਦਫ਼ਤਰ ਅਤੇ ਪੁਰਾਣੀ ਵਰਕਸ਼ਾਪ ਵਾਲੀ ਜਗਾ 'ਤੇ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਇਸ ਤਰਾਂ ਦੀ ਆਸ ਜ਼ਾਹਿਰ ਕੀਤੀ ਜਾ ਰਹੀ ਹੈ ਬੱਸਾਂ ਚਲਾਉਣ ਦਾ ਕੰਮ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ | ਜਿਨ੍ਹਾਂ ਰੂਟਾਂ 'ਤੇ ਇਹ ਇਲੈਕਟਿ੍ਕ ਬੱਸਾਂ ਚਲਾਈਆਂ ਜਾਣਗੀਆਂ, ਉਨ੍ਹਾਂ ਵਿਚ ਪਠਾਨਕੋਟ ਬਾਈਪਾਸ ਤੋਂ ਹੁਸ਼ਿਆਰਪੁਰ ਬਾਈਪਾਸ, ਪੀ.ਏ.ਪੀ, ਬੱਸ ਸਟੈਂਡ-ਰਿੰਗ ਰੂਟ ਬੱਸ ਸਟੈਂਡ-ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਪੂਰਥਲਾ ਚੌਕ, ਕਸ਼ਯਪ ਰਿਸ਼ੀ ਚੌਕ, ਸੋਡਲ ਚੌਕ, ਦੋਆਬਾ ਚੌਕ | ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਵਾਇਆ ਬੀ.ਐਮ.ਸੀ ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਅਜੀਤ ਚੌਕ | ਕਰਤਾਰਪੁਰ ਤੋਂ ਬੱਸ ਸਟੈਂਡ-ਜੰਗ-ਏ-ਆਜ਼ਾਦੀ, ਬਿਧੀਪੁਰ, ਐਨ.ਆਈ.ਟੀ, ਸੈਂਟ ਸੋਲਜਰ ਲਾ ਕਾਲਜ, ਵੇਰਕਾ ਮਿਲਕ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਕ, ਕੇਐਮਵੀ, ਦੋਆਬਾ ਚੌਕ, ਦੇਵੀ ਤਲਾਬ ਮੰਦਰ, ਅੱਡਾ ਟਾਂਡਾ ਚੌਕ, ਪਟੇਲ ਚੌਕ, ਆਦਰਸ਼ ਨਗਰ ਮਾਰਕੀਟ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕੀ ਚੌਕ, ਸ਼੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ, ਬੀ.ਐਮ.ਸੀ. | ਬੱਸ ਸਟੈਂਡ ਤੋਂ ਗੋਪਾਲਪੁਰ ਬੀ.ਐਮ.ਸੀ., ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਬਸਤੀ ਅੱਡਾ, ਐੱਚ.ਐਮ.ਵੀ., ਡੇਵੀਅਟ, ਜਨਤਾ ਕਾਲਜ, ਕੈਪਸਨ ਇੰਡਸਟਰੀ | ਕਿਸ਼ਨਗੜ੍ਹ ਤੋਂ ਬੱਸ ਸਟੈਂਡ ਪਠਾਨਕੋਟ ਚੌਕ, ਲੰਮਾ ਪਿੰਡ, ਕਿਸ਼ਨਪੁਰਾ, ਅੱਡਾ ਹੁਸ਼ਿਆਰਪੁਰ, ਨਿਊ ਰੇਲਵੇ ਰੋਡ, ਭਗਤ ਸਿੰਘ ਚੌਕ, ਅਜੀਤ ਚੌਕ, ਅਲਾਸਕਾ ਚੌਕ, ਡੀ.ਸੀ. ਦਫ਼ਤਰ, ਕੋਰਟ ਰੋਡ, ਪੁੱਡਾ ਦਫ਼ਤਰ, ਖ਼ਾਲਸਾ ਸਕੂਲ, ਬੀ.ਐਸ.ਐਫ. ਚੌਕ | ਬੱਸ ਸਟੈਂਡ ਤੋਂ ਜੰਡੂ ਸਿੰਘਾ ਬੀ.ਐਸ.ਐਫ. ਚੌਕ, ਪੀ.ਏ.ਪੀ, ਰਾਮਾ ਮੰਡੀ, ਹੁਸ਼ਿਆਰਪੁਰ ਰੋਡ, ਆਈ.ਵੀ.ਵਾਈ. ਸਕੂਲ, ਜੰਡੂ ਸਿੰਘਾ | ਬੱਸ ਸਟੈਂਡ ਤੋਂ ਐਲ.ਪੀ.ਯੂ, ਰਾਮਾ ਮੰਡੀ, ਪਰਾਗਪੁਰ | ਬੱਸ ਸਟੈਂਡ ਤੋਂ ਜਮਸ਼ੇਰ ਪਿਮਸ, ਛੋਟੀ ਬਰਾਦਰੀ, ਅਰਬਨ ਐਸਟੇਟ ਫ਼ੇਜ਼1, ਫ਼ੇਜ਼2, ਕਿਊਰੋ, ਏ.ਜੀ.ਆਈ. ਹਾਈਟਸ 1, 2 ਅਤੇ 3 | ਬੱਸ ਸਟੈਂਡ ਤੋਂ ਲਾਂਬੜਾ, ਆਈਕਾਨਿਕ ਏਜੀਆਈ ਮਾਰਕੀਟ, ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ | ਬੱਸ ਸਟੈਂਡ ਤੋਂ ਸੈਂਟ ਸੋਲਜਰ ਕਾਲਜ, ਬੀ.ਐਮ.ਸੀ., ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਭਗਵਾਨ ਵਾਲਮੀਕੀ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਾਬੂ ਜਗਜੀਵਨ ਰਾਮ ਚੌਕ | ਰਾਮਾਮੰਡੀ ਤੋਂ ਜਲੰਧਰ ਕੁੰਜ ਸਪੋਰਟਸ ਕੰਪਲੈਕਸ, ਕਪੂਰਥਲਾ ਚੌਕ, ਫੁੱਟਬਾਲ ਚੌਕ, ਮਿਸ਼ਨ ਚੌਕ, ਬੀ.ਐਮ.ਸੀ. ਚੌਕ ਸ਼ਾਮਿਲ ਹੈ | ਇਸ ਤੋਂ ਇਲਾਵਾ ਕਰੀਬ 220 ਨਵੇਂ ਬੱਸ ਸਟਾਪ ਬਣਾਏ ਜਾਣਗੇ | ਨਿਗਮ ਵਿਚ ਜਿਹੜਾ ਬੱਸ ਡੀਪੂ ਬਣਾਇਆ ਜਾ ਰਿਹਾ ਹੈ | ਉੱਥੇ ਹੀ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ | ਬੱਸ ਡੀਪੂ ਅਤੇ ਚਾਰਜਿੰਗ ਸਟੇਸ਼ਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਕੇਂਦਰ ਸਰਕਾਰ ਨੂੰ ਬੱਸਾਂ ਦੀ ਮੰਗ ਭੇਜੇਗਾ ਤਾਂ ਉਸ ਮੁਤਾਬਿਕ ਜਲੰਧਰ ਨੂੰ ਬੱਸਾਂ ਭੇਜੀਆਂ ਜਾਣਗੀਆਂ | ਲੰਬਾ ਪਿੰਡ ਚੌਕ ਵਿਚ ਵੀ ਦੂਜਾ ਬੱਸ ਡੀਪੂ ਮੰਡੀ ਬੋਰਡ ਦੀ ਐਨ. ਓ. ਸੀ. ਮਿਲਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ | ਇਨ੍ਹਾਂ ਬੱਸਾਂ ਦੇ ਚੱਲਣ ਨਾ ਸਿਰਫ਼ ਪ੍ਰਦੂਸ਼ਣ ਘਟੇਗਾ ਸਗੋਂ ਲੋਕਾਂ ਨੂੰ ਬਿਹਤਰ ਤੌਰ 'ਤੇ ਆਉਣ ਜਾਣ ਲਈ ਸਾਧਨ ਵੀ ਮਿਲ ਸਕੇਗਾ | ਨਗਰ ਨਿਗਮ ਵਲੋਂ ਕਰੀਬ 180 ਕਿੱਲੋਮੀਟਰ ਤੱਕ ਇਨ੍ਹਾਂ ਈ-ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ