JALANDHAR WEATHER

ਪੰਤ ਦੇ ਹੱਥੋਂ ਖੁੰਝ ਸਕਦੀ ਹੈ ਟੈਸਟ ਦੀ ਉਪ-ਕਪਤਾਨੀ

ਨਵੀਂ ਦਿੱਲੀ, 17 ਮਈ (ਪੀ.ਟੀ.ਆਈ.)-ਜਦੋਂ ਰਾਸ਼ਟਰੀ ਚੋਣਕਾਰ ਮੰਗਲਵਾਰ ਨੂੰ ਗੁਹਾਟੀ 'ਚ ਅਫਗਾਨਿਸਤਾਨ ਵਿਰੁੱਧ ਲੜੀ ਲਈ ਟੈਸਟ ਤੇ ਇੱਕ ਰੋਜ਼ਾ ਟੀਮ ਦੀ ਚੋਣ ਕਰਨ ਲਈ ਮਿਲਣਗੇ, ਤਾਂ ਭਾਰਤੀ ਟੀਮ ਵਿਚ ਕੋਈ ਹੈਰਾਨੀਜਨਕ ਨਾਂਅ ਹੋਣ ਦੀ ਸੰਭਾਵਨਾ ਨਹੀਂ ਹੈ | ਹਾਲਾਂਕਿ, ਲਾਲ-ਬਾਲ ਫਾਰਮੈਟ 'ਚ ਉਪ-ਕਪਤਾਨ ਵਜੋਂ ਰਿਸ਼ਭ ਪੰਤ ਦੇ ਭਵਿੱਖ ਬਾਰੇ ਗੰਭੀਰ ਚਰਚਾ ਹੋ ਸਕਦੀ ਹੈ | ਇਹ ਸਮਝਿਆ ਜਾਂਦਾ ਹੈ ਕਿ ਿੱਕ ਭਾਵਨਾ ਵਧ ਰਹੀ ਹੈ ਕਿ ਲੀਡਰਸ਼ਿਪ ਦੀ ਭੂਮਿਕਾ 28 ਸਾਲਾ ਸ਼ਾਨਦਾਰ ਵਿਕਟਕੀਪਰ-ਬੱਲੇਬਾਜ਼ ਲਈ ਬਿਲਕੁਲ ਢੁਕਵੀਂ ਨਹੀਂ ਹੈ | ਆਈ.ਪੀ.ਐਲ. ਵਿਚ ਲਖਨਊ ਸੁਪਰ ਜਾਇੰਟਸ ਨਾਲ ਉਸਦੇ 2 ਸੀਜ਼ਨਾਂ ਤੋਂ ਵੀ ਇਸੇ ਤਰ੍ਹਾਂ ਦੇ ਸੰਕੇਤ ਸਾਹਮਣੇ ਆਏ ਹਨ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੂਤਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਭਾਰਤੀ ਕ੍ਰਿਕਟ ਰਿਸ਼ਭ ਵਰਗੇ ਮੈਚ ਜੇਤੂ ਬੱਲੇਬਾਜ਼ ਨੂੰ ਗੁਆਉਣ ਦਾ ਜੋਖਮ ਨਹੀਂ ਉਠਾ ਸਕਦਾ | ਉਸਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਇਕੱਲੇ ਟੈਸਟ ਮੈਚ ਜਿੱਤੇ ਹਨ | ਮਾਇਨੇ ਰੱਖਣ ਵਾਲਿਆਂ 'ਚੋਂ, ਇਹ ਭਾਵਨਾ ਵਧ ਰਹੀ ਹੈ ਕਿ ਜਦੋਂ ਵੀ ਉਸਨੂੰ ਵਾਧੂ ਜ਼ਿੰਮੇਵਾਰੀ ਦਾ ਬੋਝ ਪਾਇਆ ਗਿਆ ਹੈ, ਉਸਨੇ ਬੱਲੇਬਾਜ਼ੀ ਕਰਦੇ ਸਮੇਂ ਸਭ ਤੋਂ ਵਧੀਆ ਫੈਸਲੇ ਨਹੀਂ ਲਏ ਹਨ | ਉਸਨੂੰ ਆਪਣਾ ਕੁਦਰਤੀ ਖੇਡ ਖੇਡਣ ਦੀ ਆਜ਼ਾਦੀ ਦੇਣਾ ਚੋਣ ਕਮੇਟੀ ਦੇ ਏਜੰਡੇ 'ਤੇ ਸਭ ਤੋਂ ਵੱਡੀ ਤਰਜੀਹ ਹੋ ਸਕਦੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ