ਟੋਰਾਂਟੋ ਕਰੇਗਾ ਫੀਫਾ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ
ਟੋਰਾਂਟੋ, 17 ਮਈ (ਏ.ਪੀ.)-ਦੁਨੀਆ ਦੇ ਸਭ ਤੋਂ ਸੱਭਿਆਚਾਰਕ ਤੌਰ 'ਤੇ ਵੱਖਰੇ ਸ਼ਹਿਰਾਂ ਵਿਚੋਂ ਇਕ ਟੋਰਾਂਟੋ 6 ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਿਸ 'ਚ 12 ਜੂਨ ਨੂੰ ਕੈਨੇਡਾ 'ਚ ਹੋਣ ਵਾਲਾ ਪਹਿਲਾ ਅਜਿਹਾ ਮੈਚ ਵੀ ਸ਼ਾਮਲ ਹੈ | ਮੇਜ਼ਬਾਨ ਦੇਸ਼ ਉਸ ਉਦਘਾਟਨੀ ਮੈਚ ਵਿਚ ਬੋਸਨੀਆ ਤੇ ਹਰਜ਼ੇਗੋਵਿਨਾ ਦਾ ਸਾਹਮਣਾ ਕਰੇਗਾ | ਟੋਰਾਂਟੋ ਆਪਣੀ ਵੱਖਰੀ ਪਛਾਣ 'ਤੇ ਜ਼ੋਰ ਦੇ ਰਿਹਾ ਹੈ | ਇਹ ਆਪਣੇ ਆਪ ਨੂੰ 'ਸ਼ਹਿਰ 'ਚ ਇਕ ਦੁਨੀਆ' ਵਜੋਂ ਦਰਸਾਉਂਦਾ ਹੈ | ਟੋਰਾਂਟੋ ਦੇ ਮੇਅਰ ਓਲੀਵੀਆ ਚਾਉ ਦੱਸਦੇ ਹਨ ਕਿ ਸਾਡੇ ਅੱਧੇ ਤੋਂ ਵੱਧ ਨਿਵਾਸੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਸਨ | ਇਥੇ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਟੋਰਾਂਟੋ ਨੇ ਪ੍ਰਤੀਕਿਰਿਆ ਤੋਂ ਬਾਅਦ ਆਪਣੇ ਫੀਫਾ ਫੈਨ ਫੈਸਟੀਵਲ ਵਿਚ ਆਮ ਦਾਖਲੇ ਲਈ ਚਾਰਜ ਲੈਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਟੋਰਾਂਟੋ ਸਟੇਡੀਅਮ 2026 ਫੀਫਾ ਵਿਸ਼ਵ ਕੱਪ ਲਈ ਸਭ ਤੋਂ ਛੋਟਾ ਸਥਾਨ ਹੈ | ਇਹ ਸਟੇਡੀਅਮ ਮੇਜਰ ਲੀਗ ਸੌਕਰ ਟੀਮ ਟੋਰਾਂਟੋ ਐਫ.ਸੀ. ਤੇ ਕੈਨੇਡੀਅਨ ਫੁੱਟਬਾਲ ਲੀਗ ਟੀਮ ਟੋਰਾਂਟੋ ਅਰਗੋਨÏਟਸ ਦਾ ਘਰੇਲੂ ਮੈਦਾਨ ਹੈ | ਸਟੇਡੀਅਮ ਦੀ ਮੁਰੰਮਤ 100 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਕੀਤੀ ਗਈ, ਜਿਸ 'ਚ ਲਗਭਗ 17,000 ਅਸਥਾਈ ਸੀਟਾਂ ਜੋੜੀਆਂ ਗਈਆਂ | ਇਸ ਨਾਲ ਸਟੇਡੀਅਮ ਦੀ ਸਮਰੱਥਾ ਫੀਫਾ ਦੇ ਘੱਟੋ-ਘੱਟ 45,000 ਤੱਕ ਵਧ ਜਾਵੇਗੀ |
;
;
;
;
;
;
;
;