JALANDHAR WEATHER

ਟਰੱਕ ਤੇ ਟਰਾਲੇ ਦਰਮਿਆਨ ਟੱਕਰ ’ਚ ਟਰੱਕ ਚਾਲਕ ਦੀ ਮੌਤ

ਗੜ੍ਹਸ਼ੰਕਰ, (ਹੁਸ਼ਿਆਰਪੁਰ), 21 ਮਈ (ਧਾਲੀਵਾਲ)- ਬੀਤੀ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਗੋਲੀਆਂ ਵਿਖੇ ਟਰੱਕ ਅਤੇ ਟਰਾਲੇ ਦਰਮਿਆਨ ਹੋਈ ਟੱਕਰ ’ਚ ਟਰੱਕ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ। ਸੈਲਾ ਪੇਪਰ ਮਿੱਲ ਤੋਂ ਪੇਪਰ ਲੈ ਕੇ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਟਰੱਕ ਦੀ ਟੱਕਰ ਸਾਹਮਣੇ ਤੋਂ ਗੜ੍ਹਸ਼ੰਕਰ ਵੱਲ ਤੋਂ ਜਾ ਰਹੇ ਟਰਾਲੇ ਨਾਲ ਹੋ ਗਈ। ਹਾਦਸੇ ਵਿਚ ਟਰੱਕ ਚਾਲਕ ਜੀਵਨ ਕੁਮਾਰ 37 ਸਾਲ ਵਾਸੀ ਸੈਲਾ ਖੁਰਦ ਦੀ ਮੌਤ ਹੋ ਗਈ, ਜਦਕਿ ਟਰਾਲੇ ਦਾ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ। ਏ.ਐੱਸ.ਆਈ. ਰਵੀਸ਼ ਕੁਮਾਰ ਥਾਣਾ ਗੜ੍ਹਸ਼ੰਕਰ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ