JALANDHAR WEATHER

ਕੌਂਸਲਰ ਪਾਲ ਸਿੰਘ ਵੁਲਵਰਹੈਂਪਟਨ ਦੇ ਨਵੇਂ ਮੇਅਰ ਚੁਣੇ

ਲੰਡਨ, 21 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੇ ਕੌਂਸਲਰ ਪਾਲ ਸਿੰਘ ਨੂੰ ਸਾਲ 2026-2027 ਲਈ ਰਸਮੀ ਤੌਰ 'ਤੇ ਵੁਲਵਰਹੈਂਪਟਨ ਦਾ ਨਵਾਂ ਮੇਅਰ ਚੁਣਿਆ ਗਿਆ ਹੈ | ਉਹ ਸ਼ਹਿਰ ਦੇ 167ਵੇਂ ਮੇਅਰ ਵਜੋਂ ਸੇਵਾਵਾਂ ਨਿਭਾਉਣਗੇ | ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਰਣਜੀਤ ਢਿੱਲੋਂ ਨੇ ਵੀ ਵੁਲਵਰਹੈਂਪਟਨ ਦੀ ਮੇਅਰੈੱਸ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਵੁਲਵਰਹੈਂਪਟਨ ਦੇ ਹਲਕੇ ਪੈੱਨ ਵਾਰਡ ਦੀ ਪ੍ਰਤੀਨਿਧਤਾ ਕਰਨ ਵਾਲੇ ਕੌਂਸਲਰ ਪਾਲ ਸਿੰਘ ਪਿਛਲੇ ਲਗਭਗ 20 ਸਾਲਾਂ ਤੋਂ ਸਥਾਨਕ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਡਿਪਟੀ ਮੇਅਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ | ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਨਸੂਰਪੁਰ ਦੇ ਜਨਮੇ ਅਤੇ 1973 ਤੋਂ ਯੂ.ਕੇ. 'ਚ ਰਹਿਣ ਵਾਲੇ ਪਾਲ ਸਿੰਘ ਨੇ ਦੱਸਿਆ ਕਿ ਉਹ 8 ਕੁ ਸਾਲ ਦੀ ਉਮਰ 'ਚ ਯੂ.ਕੇ. ਆਏ ਸਨ ਅਤੇ 2007 'ਚ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਪੰਜਾਬੀ ਅਤੇ ਸਿੱਖ ਪਿਛੋਕੜ ਵਾਲੇ ਕੌਂਸਲਰ ਬਣੇ ਸਨ | ਵੁਲਵਰਹੈਂਪਟਨ ਸਿਟੀ ਕੌਂਸਲ ਦੇ ਸੰਵਿਧਾਨ ਅਨੁਸਾਰ ਉਨ੍ਹਾਂ ਦੀਆਂ ਬਤੌਰ ਕੌਂਸਲਰ ਲੰਮੀ ਸੇਵਾ ਨੂੰ ਮੁੱਖ ਰੱਖਦਿਆਂ ਮੇਅਰ ਚੁਣਿਆ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ