ਭਾਰਤੀ ਜਨਤਾ ਪਾਰਟੀ ਨੇ ਲੋਕਤੰਤਰ ਦੇ ਸਿਧਾਂਤਾ ਨੂੰ ਟੰਗਿਆ ਛਿੱਕੇ- ਅਮਨ ਅਰੋੜਾ
ਚੰਡੀਗੜ੍ਹ, 27 ਮਈ (ਅਜਾਇਬ ਸਿੰਘ ਔਜਲਾ)- ਭਾਰਤੀ ਜਨਤਾ ਪਾਰਟੀ ਨੇ ਜਿਸ ਤਰੀਕੇ ਨਾਲ ਲੋਕਤੰਤਰ ਨੂੰ ਛਿੱਕੇ ਟੰਗ ਕੇ ਪਹਿਲਾ ਬੰਗਾਲ ਦੀ ਚੋਣ ਲੁੱਟੀ ਤੇ ਹੁਣ ਇਹ ਹੀ ਕੰਮ ਉਨ੍ਹਾਂ ਨੇ ਕੱਲ੍ਹ ਪੰਜਾਬ ਦੇ ਵਿਚ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਹ ਗੱਲ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਇਕ ਪੱਤਰਕਾਰ ਸੰਮੇਲਨ ਦੌਰਾਨ ਸਾਂਝੀ ਕੀਤੀ ਗਈ। ਅਮਨ ਅਰੋੜਾ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦਾ ਇਹ ਵਰਕਿੰਗ ਸਟਾਈਲ ਬਣ ਚੁੱਕਾ ਹੈ ਕਿ ਹਰ ਚੋਣ ਵਿਚ ਉਨ੍ਹਾਂ ਵਲੋਂ ਗੁੰਡਾਗਰਦੀ ਕਰਨ ਦੇ ਨਾਲ ਨਾਲ ਆਪਣੇ ਤੰਤਰ ਦੀ ਦੁਰਵਰਤੋਂ ਕਰਨੀ ਹੈ। ਉਨ੍ਹਾਂ ਕਿਹਾ ਜੋ ਧੂਰੀ ਅਤੇ ਸੰਗਰੂਰ ਵਿਚ ਹੋਇਆ ਹੈ, ਉਹ ਮੈਂ ਸਮਝਦਾ ਹਾਂ ਕਿ ਇੰਨੇ ਸੀਨੀਅਰ ਲੀਡਰ ਵਲੋਂ ਉਹ ਵੀ ਇਕ ਨੈਸ਼ਨਲ ਪਾਰਟੀ, ਜੋ ਦੇਸ਼ ਵਿਚ ਰਾਜ ਕਰ ਰਹੀ ਹੈ, ਉਸ ਦੇ ਆਗੂਆਂ ਵਲੋਂ ਇਸ ਤਰੀਕੇ ਨਾਲ ਸੜਕਾਂ ’ਤੇ ਆ ਕੇ ਗੁੰਡਾਗਰਦੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕ ਪੂਰਨ ਤੌਰ ’ਤੇ ਨਿਖੇਧੀ ਕਰਦੇ ਹਨ।
ਉਨ੍ਹਾਂ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਨਾਂਅ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵਰਦੀ ਵਾਲੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਪ੍ਰਤੀ ਜੋ ਸ਼ਬਦਾਂ- ਵਾਲੀ ਵਰਤੀ ਗਈ ਉਹ ਅਤਿ ਨਿੰਦਣ ਯੋਗ ਹੈ। ਅਮਨ ਅਰੋੜਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਇਹ ਸਮਝਦੇ ਹਨ ਕਿ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਉਨਾਂ ਦੀ ਕੁਰਸੀ ਦੇ ਪਾਵੇ ਦਾ ਗੁਲਾਮ ਹੈ ਤੇ ਉਨ੍ਹਾਂ ਦੀ ਕੁਰਸੀ ਦੇ ਪਾਵੇ ਨਾਲ ਬੱਝਾ ਹੋਇਆ। ਇਸ ਮੌਕੇ ਤੇ ਅਮਨ ਅਰੋੜਾ ਨੇ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਪੁਲਿਸ ਵਰਦੀ ਪਹਿਨਾਉਣ ਪ੍ਰਤੀ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ। ਅਮਨ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਵਰਦੀ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਪ੍ਰਤੀ ਬਿੱਟੂ ਨੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਉਹ 543 ਕਿਲੋਮੀਟਰ ਲੰਬੇ ਬਾਰਡਰ ਉੱਪਰ ਦੇਸ਼ ਲਈ ਲੜਦੇ ਹਨ।
;
;
;
;
;
;
;
;
;