JALANDHAR WEATHER

ਫ਼ਿਰੋਜ਼ਪੁਰ ਟਰਾਂਸਪੋਰਟ ਦਫ਼ਤਰ ‘ਚ ਸਮੇਂ ਸਿਰ ਨਹੀਂ ਪਹੁੰਚੇ ਅਧਿਕਾਰੀ, ਕਰਮਚਾਰੀ

ਫ਼ਿਰੋਜ਼ਪੁਰ, 27 ਮਈ (ਗੁਰਿੰਦਰ ਸਿੰਘ)- ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ, ਪਰ ਕਈ ਅਧਿਕਾਰੀ ਅਤੇ ਕਰਮਚਾਰੀ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲੈਂਦੇ ਨਹੀਂ ਦਿਖ ਰਹੇ। ਮੰਗਲਵਾਰ ਸਵੇਰੇ ਫ਼ਿਰੋਜ਼ਪੁਰ ਦੇ ਟਰਾਂਸਪੋਰਟ ਦਫ਼ਤਰ ਵਿਚ ਸਵੇਰੇ 7.30 ਵਜੇ ਦੀ ਬਜਾਏ 9 ਵਜੇ ਤੱਕ ਨਾ ਕੋਈ ਅਧਿਕਾਰੀ ਮੌਜੂਦ ਸੀ ਅਤੇ ਨਾ ਹੀ ਕੋਈ ਕਲਰਕ। ਦਫ਼ਤਰ ਵਿਚ ਸਿਰਫ਼ ਇਕ ਆਊਟਸੋਰਸ ਕਰਮਚਾਰੀ ਅਤੇ ਸੁਰੱਖਿਆ ਗਾਰਡ ਹੀ ਹਾਜ਼ਰ ਮਿਲੇ। ਆਪਣੇ ਕੰਮਾਂ ਲਈ ਦੂਰ-ਦੂਰ ਤੋਂ ਪਹੁੰਚੇ ਲੋਕ ਘੰਟਿਆਂ ਉਡੀਕ ਕਰਦੇ ਰਹੇ ਅਤੇ ਉਨ੍ਹਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ