JALANDHAR WEATHER

ਜ਼ੀਰਕਪੁਰ ਦੇ ਰਾਇਲ ਅਸਟੇਟ ਦਫ਼ਤਰ 'ਚ ਦੂਜੇ ਦਿਨ ਵੀ ਈ.ਡੀ. ਦੀ ਜਾਂਚ ਜਾਰੀ

ਜ਼ੀਰਕਪੁਰ, 27 ਮਈ, ਹੈਪੀ ਪੰਡਵਾਲਾ - ਲੰਘੇ ਕੱਲ੍ਹ ਈ.ਡੀ. ਵਲੋਂ ਜ਼ੀਰਕਪੁਰ ਸਥਿਤ ਰਾਇਲ ਸਟੇਟ ਦਫ਼ਤਰ 'ਚ ਜਾਂਚ ਕੀਤੀ ਗਈ ਸੀ, ਜੋ ਅੱਜ ਵੀ ਜਾਰੀ ਹੈ । ਇਹ ਕਾਰਵਾਈ ਕਥਿਤ ਜ਼ਮੀਨ ਘੁਟਾਲੇ, ਜਾਅਲੀ ਦਸਤਾਵੇਜ਼ਾਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਈ.ਡੀ. ਦੀ ਟੀਮ ਜ਼ਮੀਨ ਦੀ ਖਰੀਦ-ਫ਼ਰੋਖ਼ਤ, ਬੈਂਕ ਲੈਣ-ਦੇਣ, ਕੰਪਨੀਆਂ ਦੇ ਰਿਕਾਰਡ ਅਤੇ ਨਿਵੇਸ਼ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ। ਜਾਂਚ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣਾਂ, ਪ੍ਰਾਪਰਟੀ ਰਿਕਾਰਡਾਂ ਅਤੇ ਵਿੱਤੀ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ ਹੈ। ਏਜੰਸੀ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਜ਼ਮੀਨੀ ਸੌਦਿਆਂ ਵਿਚ ਵਰਤੀ ਗਈ ਰਕਮ ਦਾ ਸਰੋਤ ਕੀ ਸੀ ਅਤੇ ਲੈਣ-ਦੇਣ ਕਿਹੜੇ ਖਾਤਿਆਂ ਅਤੇ ਮਾਧਿਅਮਾਂ ਰਾਹੀਂ ਕੀਤੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ