JALANDHAR WEATHER

ਭਾਰਤੀ ਮੂਲ ਦੀ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ

ਸੈਕਰਾਮੈਂਟੋ, ਕੈਲੀਫੋਰਨੀਆ , 28 ਮਈ (ਹੁਸਨ ਲੜੋਆ ਬੰਗਾ)- ਨੋਰਫੋਕ, ਵਰਜੀਨੀਆ ਵਿਚ ਭਾਰਤੀ ਮੂਲ ਦੀ 47 ਸਾਲਾ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਸਥਾਨਕ ਭਾਰਤੀ ਭਾਈਚਾਰਾ ਡੂੰਘੇ ਸਦਮੇ ਵਿਚ ਹੈ। ਪਟੇਲ ਅਜ਼ਾਲੀਆ ਗਾਰਡਨ ਰੋਡ 'ਤੇ ਫੈਟ ਫਿਲੀ ਸਟੋਰ ਵਿਚ ਕੰਮ ਕਰਦੀ ਸੀ। ਇਹ ਘਟਨਾ ਸਵੇਰੇ 8.38 ਵਜੇ ਵਾਪਰੀ। ਉਸ ਸਮੇਂ ਸਟੋਰ ਤਕਰੀਬਨ ਖਾਲੀ ਸੀ। ਇਕ ਨਾਕਬਪੋਸ਼ ਵਿਅਕਤੀ ਕਾਊਂਟਰ ਨੇੜੇ ਆਇਆ ਤੇ ਥੋਹੜੀ ਜਿਹੀ ਗੱਲਬਾਤ ਤੋਂ ਬਾਅਦ ਉਸ ਨੇ ਪਟੇਲ ਦੇ ਗੋਲੀਆਂ ਮਾਰ ਦਿੱਤੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਨੋਰਫੋਕ ਪੁਲਿਸ ਮੁੱਖੀ ਮਾਰਕ ਟੈਲਬੋਟ ਅਨੁਸਾਰ ਸ਼ੱਕੀ ਦੀ ਪਛਾਣ ਮਾਰਵੇਲ ਆਰ ਬਾਂਡ ਵਜੋਂ ਹੋਈ ਹੈ, ਜਿਸ ਨੇ ਘਟਨਾ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਪੁਲਿਸ ਅਨੁਸਾਰ ਸਟੋਰ ਵਿਚ ਆਉਣ ਤੋਂ ਪਹਿਲਾਂ ਸ਼ੱਕੀ ਨੇ ਬਲੈਕਵੁੱਟ ਐਵੇਨਿਊ ਸਥਿੱਤ ਰਿਹਾਇਸ਼ ਵਿਖੇ ਝਗੜੇ ਉਪਰੰਤ ਆਪਣੇ ਸੌਤੇਲੇ ਪਿਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ