ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾ ਕਰਨ ਦੇ ਮਾਮਲੇ ਵਿਚ ਸਾਢੇ 15 ਸਾਲ ਕੈਦ
ਸੈਕਰਾਮੈਂਟੋ,ਕੈਲੀਫੋਰਨੀਆ, 28 ਮਈ (ਹੁਸਨ ਲੜੋਆ ਬੰਗਾ)- ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਬਿਨ੍ਹਾਂ ਪੈਰੋਲ ਸਾਢੇ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਘੀ ਵਕੀਲਾਂ ਅਨੁਸਾਰ 38 ਸਾਲਾ ਸਈਦ ਐਮ ਮੱਕੀ ਇਸ ਧੋਖਾਧੜੀ ਦੀ ਸਕੀਮ ਵਿਚ ਕੋਰੀਅਰ ਵਜੋਂ ਕੰਮ ਕਰਦਾ ਸੀ, ਜਿਸ ਸਕੀਮ ਤਹਿਤ ਉਸ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਬੈਂਕ ਵਿਚ ਪੈਸੇ ਸੁਰੱਖਿਅਤ ਨਾ ਹੋਣ ਦਾ ਡਰਾਵਾ ਦੇ ਕੇ ਸੋਨੇ ਵਿਚ ਨਿਵੇਸ਼ ਕਰਨ ਲਈ ਕਿਹਾ। ਅਦਾਲਤੀ ਰਿਕਾਰਡ ਅਨੁਸਾਰ ਇਹ ਸਾਜਿਸ਼ 2023 ਤੋਂ ਮਾਰਚ 2024 ਤੱਕ ਚੱਲੀ, ਜਿਸ ਦੌਰਾਨ 61 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਯੂ. ਐਸ. ਜਿਲ ਜੱਜ ਗ੍ਰੇਗ ਕੇਜ਼ ਨੇ ਮੱਕੀ ਨੂੰ ਕੈਦ ਤੋਂ ਇਲਾਵਾ 4,754,000 ਡਾਲਰ ਦਾ ਜ਼ੁਰਮਾਨਾ ਵੀ ਲਗਾਇਆ, ਜੋ ਬਜ਼ੁਰਗਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।
;
;
;
;
;
;
;
;